ਪੰਜਾਬੀ ਜਾਗਰਣ ਟੀਮ, ਹੁਸ਼ਿਆਰਪੁਰ : ਸਿਰਮੌਰ ਪੰਜਾਬੀ ਅਖ਼ਬਾਰ ਸਮੂੰਹ 'ਪੰਜਾਬੀ ਜਾਗਰਣ' ਵੱਲੋਂ ਮਹਾਨ ਪੰਜਾਬੀ ਵਿਰਸੇ ਦੀ ਪ੍ਰਫੁਲੱਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਕੜੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਭਰ 'ਚ 'ਦਸਤਾਰ ਮੇਰੀ ਪਛਾਣ' ਸਿਰਲੇਖ ਹੇਠ ਕਰਵਾਏ ਜਾ ਰਹੇ ਸੁੰਦਰ ਦਸਤਾਰ ਸਜਾਉੇਣ ਮੁਕਾਬਲਿਆਂ ਦੀ ਲੜੀ ਅਧੀਨ ਤਪ ਅਸਥਾਨ ਸੰਤ ਬਾਬਾ ਉਦੈ ਸਿੰਘ ਜੀ ਗਰਦੁਆਰਾ ਅੰਗੀਠਾ ਸਾਹਿਬ ਪਿੰਡ ਮੁਖਲਿਆਣਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਇਲਾਕੇ ਦੇ ਬੱਚਿਆਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਦਸਤਾਰ ਮੁਕਾਬਲੇ ਦੀ ਸਭ ਤੋਂ ਵੱਧ ਅਚੰਭੇ ਵਾਲੀ ਗੱਲ ਇਹ ਰਹੀ ਕਿ ਮੁਕਾਬਲੇਬਾਜ਼ਾਂ 'ਚ ਲਗਪਗ ਅੱਧੀ ਗਿਣਤੀ ਲੜਕੀਆਂ ਸ਼ਾਮਲ ਸਨ। ਜਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਬੱਚਿਆਂ 'ਚ ਦਸਤਾਰ ਸਜਾਉਣ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਵੱਖ-ਵੱਖ ਡਿਜ਼ਾਈਨਾਂ ਵਾਲੀ ਰਿਵਾਇਤੀ ਦਸਤਾਰ ਤੋਂ ਇਲਾਵਾ ਮੁਕਾਬਲੇਬਾਜ਼ਾਂ ਨੇ ਦੁਮਾਲੇ ਵੀ ਸਜਾਏ। ਜਿਨ੍ਹਾਂ ਦੀ ਕਲਾ ਦਾ ਮੁਲਾਂਕਣ ਕਰਨ ਲਈ ਜੱਜ ਸਾਹਿਬਾਨ ਦੀ ਭੁਮਿਕਾ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਰਣਧੀਰ ਸਿੰਘ ਭਾਰਜ, ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਹਰਜੀਤ ਸਿੰਘ ਮਠਾਰੂ ਅਤੇ ਇੰਟਰਨੈਸ਼ਨਲ ਦਸਤਾਰ ਕੋਚ ਅਮਨਪ੍ਰਰੀਤ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਪ੍ਰਧਾਨਗੀ ਮੰਡਲ 'ਚ ਮੱੁਖ ਮਹਿਮਾਨ ਵਜੋਂ ਪੁੱਜੇ ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ ਮੁਖੀ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਤਰਨਾ ਦਲ, ਜਥੇਦਾਰ ਬਾਬਾ ਅਜੀਤ ਸਿੰਘ ਜੀ ਬਾਸੀ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਤਰਨਾ ਦਲ ਦਿਹਾਣਾ, ਜਸਵੰਤ ਸਿੰਘ ਪ੍ਰਧਾਨ ਗੁਰਦੁਆਰਾ ਅੰਗੀਠਾ ਸਾਹਿਬ ਮੁਖਲਿਆਣਾ, ਜ਼ਿਲ੍ਹਾ ਇੰਚਾਰਜ ਦੈਨਿਕ ਜਾਗਰਣ ਹਜ਼ਾਰੀ ਲਾਲ, ਪਿ੍ਰਥੀਪਾਲ ਸਿੰਘ ਮੀਤ ਪ੍ਰਧਾਨ ਨੇ ਸ਼ਿਰਕਤ ਕੀਤੀ। ਇਸ ਦਸਤਾਰ ਮੁਕਾਬਲੇ ਦੀ ਆਰੰਭਤਾ ਦੀ ਅਰਦਾਸ ਕਰਨ ਉਪਰੰਤ ਬਹੁਤ ਭਾਰੀ ਗਿਣਤੀ 'ਚ ਆਏ ਹੋਏ ਮੁਕਾਬਲੇਬਾਜ਼ਾਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਬਹੁਤ ਮਹਾਨ ਕੁਰਬਾਨੀਆਂ ਤੋਂ ਬਾਅਦ ਗੁਰੂ ਸਾਹਿਬਾਨ ਤੇ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਦਸਤਾਰ ਸਜਾਉਣ ਦੀ ਆਜ਼ਾਦੀ ਲੈ ਕੇ ਦਿੱਤੀ ਹੈ, ਜੋ ਅਸਲ 'ਚ ਸਰਦਾਰੀ ਦੀ ਗੁਰੂ ਸਾਹਿਬਾਨ ਵੱਲੋਂ ਹੋਈ ਬਖਸ਼ਿਸ਼ ਹੈ। ਬਾਬਾ ਗੁਰਦੇਵ ਸਿੰਘ ਨੇ ਕਿਹਾ ਕਿ ਪੁਰਾਤਨ ਸਮਿਆਂ 'ਚ ਦਸਤਾਰ ਸਜਾਉਣ ਦਾ ਹੱਕ ਕੇਵਲ ਬਾਦਸ਼ਾਹਾਂ, ਵੱਡੇ ਜਗੀਰਦਾਰਾਂ ਅਤੇ ਸਰਮਾਏਦਾਰਾਂ ਨੂੰ ਹੀ ਹੁੰਦਾ ਸੀ। ਇਸ ਦੇ ਨਾਲ-ਨਾਲ ਘੋੜਿਆਂ ਦੀ ਸਵਾਰੀ ਵੀ ਕੇਵਲ ਬਾਦਸ਼ਾਹ ਲੋਕ ਹੀ ਕਰ ਸਕਦੇ ਸਨ ਪਰੰਤੂ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਦੋਵੇਂ ਹੱਕ ਲੈ ਕੇ ਦਿੱਤੇ ਹਨ। ਜਿਸ ਕਾਰਨ ਸਾਡਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਹੱਕਾਂ ਦੀ ਬਾਖੂਬੀ ਵਰਤੋਂ ਕਰੀਏ। ਇਸ ਦਸਤਾਰ ਮੁਕਾਬਲੇ ਦਾ ਜੇਤੂ ਸੈਣੀ ਬਾਰ ਸਕੂਲ ਮੁਖਲਿਆਣਾ ਦਾ ਵਿਦਿਆਰਥੀ ਅਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮੁਖਲਿਆਣਾ ਜੇਤੂ ਰਿਹਾ। ਜਿਸ ਨੂੰ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਰਨਾ ਦਲ, ਜਥੇਦਾਰ ਬਾਬਾ ਅਜੀਤ ਸਿੰਘ ਜੀ ਬਾਸੀ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਤਰਨਾ ਦਲ ਦਿਹਾਣਾ, ਗੁਰਦੁਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਸਵੰਤ ਸਿੰਘ, ਦਵਿੰਦਰ ਗਿੱਲ ਮੈਨੇਜਰ ਮਾਰਕੀਟਿੰਗ, ਪਵਨਦੀਪ ਇੰਚਾਰਜ ਬ੍ਾਂਡਿੰਗ, ਜ਼ਿਲ੍ਹਾ ਇੰਚਾਰਜ ਸੁਖਵਿੰਦਰ ਸਰਮਾਲ ਵੱਲੋਂ ਸਿਰੋਪਾਓ ਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ।

ਦਸਤਾਰ ਮੁਕਾਬਲੇ ਕਰਵਾਉਣੇ ਸਮੇਂ ਦੀ ਲੋੜ : ਜਸਵੰਤ ਸਿੰਘ ਪ੍ਰਧਾਨ

ਇਸ ਮੌਕੇ ਆਪਣੇ ਸੰਬੋਧਨ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਪੰਜਾਬੀ ਜਾਗਰਣ ਅਖਬਾਰ ਸਮੂਹ ਵੱਲੋਂ ਮਹਾਨ ਪੰਜਾਬੀ ਵਿਰਸੇ ਨੂੰ ਪ੍ਰਫੁਲੱਤ ਕਰਨ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ੳਨ੍ਹਾਂ ਕਿਹਾ ਕਿ ਅਜਿਹੇ ਮੁਕਾਬਲ਼ਿਆਂ ਦਾ ਆਯੋਜਨ ਸੰੁਦਰ ਦਸਤਾਰ ਸਜਾਉਣ ਪ੍ਰਤੀ ਨੌਜਵਾਨਾਂ ਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਨਾਲ ਪਤਿਤਪੁਣੇ ਦੀ ਕੁਰੀਤੀ ਨੂੰ ਘਟਾਉਣ 'ਚ ਅਹਿਮ ਰੋਲ ਅਦਾ ਕਰੇਗਾ। ਜਥੇਦਾਰ ਬਾਬਾ ਅਜੀਤ ਸਿੰਘ ਜੀ ਬਾਸੀ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਤਰਨਾ ਦਲ ਦਿਹਾਣਾ ਨੇ ਇਸ ਦਸਤਾਰ ਮੁਕਾਬਲੇ 'ਚ ਭਾਗ ਲੈਣ ਆਏ ਬਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਉਹ ਖੁਦ ਨਹੀਂ ਜਾਣਦੇ ਕਿ ਆਪਣੇ ਮਹਾਨ ਵਿਰਸੇ ਨੂੰ ਪ੍ਰਫੁਲੱਤ ਕਰਨ 'ਚ ਉਹ ਕਿੰਨਾ ਵੱਡਾ ਯੋਗਦਾਨ ਦੇ ਰਹੇ ਹਨ। ਪੰਜਾਬੀ ਜਾਗਰਣ ਅਖਬਾਰ ਸਮੰੂਹ ਵੱਲੋਂ ਕੀਤੇ ਜਾ ਰਹੇ ਇਸ ਵੱਡਮੁੱਲੇ ਉਪਰਾਲੇ ਦੀ ਉਨ੍ਹਾਂ ਸ਼ਲਾਘਾ ਕਰਦਿਆਂ ਹੁਸ਼ਿਆਰਪੁਰ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ।

ਅੱਖਾਂ 'ਤੇ ਪੱਟੀ ਬੰਨ੍ਹ ਕੇ ਸਜਾਈ ਦਸਤਾਰ

ਇਸ ਮੁਕਾਬਲੇ ਦੌਰਾਨ ਇੰਟਰਨੈਸ਼ਨਲ ਦਸਤਾਰ ਕੋਚ ਅਮਨਪ੍ਰਰੀਤ ਸਿੰਘ ਨੇ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਇਕ ਨੌਜਵਾਨ ਦੇ ਸਿਰ 'ਤੇ ਦਸਤਾਰ ਸਜਾ ਕੇ ਆਪਣੀ ਵਿੱਲਖਣ ਕਲਾ ਦਾ ਪ੍ਰਦਰਸ਼ਨ ਕੀਤਾ। ਜਿਸ ਦੀ ਮੌਕੇ 'ਤੇ ਹਾਜ਼ਰ ਸ਼ਖਸ਼ੀਅਤਾਂ ਨੇ ਭਰਪੂਰ ਪ੍ਰਸ਼ੰਸਾ ਕੀਤੀ।

ਇਹ ਵੀ ਸਨ ਹਾਜ਼ਰ

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਸਵੰਤ ਸਿੰਘ, ਮੀਤ ਪ੍ਰਧਾਨ ਪਿ੍ਰਥੀਪਾਲ ਸਿੰਘ, ਖਜ਼ਾਨਚੀ ਹਰਦੇਵ ਸਿੰਘ, ਮੈਂਬਰ ਮਹਿੰਦਰ ਸਿੰਘ ਫੌਜੀ, ਜਸਵੀਰ ਸਿੰਘ ਲਾਡੀ, ਬਾਬਾ ਨਰਿੰਦਰ ਸਿੰਘ ਹੈੱਡ ਗ੍ੰਥੀ, ਭਾਈ ਭੁਪਿੰਦਰ ਸਿੰਘ ਗ੍ੰਥੀ, ਦਵਿੰਦਰ ਗਿੱਲ ਮੈਨੇਜਰ ਮਾਰਕੀਟਿੰਗ, ਪਵਨਦੀਪ ਸਿੰਘ ਇੰਚਾਰਜ ਬ੍ਾਂਡਿੰਗ, ਇੰਚਾਰਜ ਦੈਨਿਕ ਜਾਗਰਣ ਹਜ਼ਾਰੀ ਲਾਲ, ਸੁਖਵਿੰਦਰ ਸਰਮਾਲ ਜ਼ਿਲ੍ਹਾ ਇੰਚਾਰਜ ਪੰਜਾਬੀ ਜਾਗਰਣ, ਅਭਿਸ਼ੇਕ ਭਾਟੀਆ, ਮਨਜੀਤ ਸਿੰਘ, ਅਵਤਾਰ ਸਿੰਘ,ਚਰਨਜੀਤ ਸਿੰਘ, ਓਂਕਾਰ ਸਿੰਘ, ਜਥੇਦਾਰ ਪਰਮਜੀਤ ਸਿੰਘ, ਜਥੇਦਾਰ ਜਤਿੰਦਰ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ, ਪਰਮਿੰਦਰ ਸਿੰਘ, ਸੁਰਜੀਤ ਸਿੰਘ, ਇੰਦਰਜੀਤ ਸਿੰਘ, ਸਤਨਾਮ ਸਿੰਘ, ਭਾਈ ਗੁਰਲਾਭ ਸਿੰਘ, ਹਰਪਾਲ ਭੱਟੀ, ਸੁਰਿੰਦਰ ਿਢੱਲੋਂ, ਦਲਵਿੰਦਰ ਸਿੰਘ ਮਨੋਚਾ, ਸੁਖਵਿੰਦਰ ਸੱੁਖੀ, ਗੁਰਬਿੰਦਰ ਸਿੰਘ ਪਲਾਹਾ, ਹਰਵਿੰਦਰ ਸਿੰਘ ਭੁੰਗਰਨੀ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ ।