ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਵੱਲੋਂ 'ਸੇ ਨੋ ਟੂ ਤੰਬਾਕੂ' ਸੰਦੇਸ਼ ਨਾਲ ਵਰੱਲਡ ਐਂਟੀ ਤੰਬਾਕੂ ਡੇਅ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਤੰਬਾਕੂ ਦੇ ਸਰੀਰ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ 'ਨੋ ਸਮੋਕਿੰਗ', 'ਸਟਾਪ ਸਮੋਕਿੰਗ', 'ਪੈਸਾ ਫੂਕਿਆ ਸਿਗਰਟ ਲਈ, ਸਿਗਰਟ ਫੂਕੀ ਧੂੰਆਂ ਕੀਤਾ, ਸਰੀਰ 'ਚ ਮਿਲਿਆ ਕੀ ਖ਼ਾਕ' ਆਦਿ ਦੇ ਸਲੋਗਨ ਲਿਖ ਕੇ ਸਿਗਰੇਟ ਤੇ ਹੋਰ ਤੰਬਾਕੂ ਉਤਪਾਦਾਂ ਦਾ ਤਿਆਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਗਰੁੱਪ ਦੀ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਆਪਣੇ ਸੰਦੇਸ਼ ਆਖਿਆ ਕਿ ਦੇਸ਼ ਦੇ ਨੌਜਵਾਨ ਵੱਡੀ ਸੰਖਿਆ 'ਚ ਨਸ਼ੇ ਦੀ ਲਤ ਦੀ ਗਿ੍ਫ਼ਤ 'ਚ ਆ ਰਹੇ ਤੇ ਇਸ ਦੇ ਸਰੀਰ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਅਣਜਾਣ ਹਨ, ਹਰ ਸਾਲ ਸਿਗਰਟਨੋਸ਼ੀ ਤੇ ਹੋਰ ਤੰਬਾਕੂ ਉਤਪਾਦਾਂ ਦੇ ਸੇਵਨ ਨਾਲ ਹੋਣ ਵਾਲੀਆਂ ਕੈਂਸਰ ਵਰਗੀਆਂ ਬਿਮਾਰੀਆਂ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਮੋਕਿੰਗ ਨਾ ਸਿਰਫ ਸਮੋਕਰ ਸਗੋਂ ਆਲੇ-ਦੁਆਲੇ ਦੇ ਲੋਕਾਂ 'ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ। ਇਸ ਲਈ ਵਿਦਿਆਰਥੀਆਂ ਦੇ ਨਾਲ-ਨਾਲ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਲੋਕਾਂ ਨੂੰ ਇਸ ਦੇ ਵਿਰੁੱਧ ਜਾਗਰੂਕ ਕੀਤਾ ਜਾਵੇ।