ਦਲਵਿੰਦਰ ਸਿੰਘ ਮਨੋਚਾ, ਗੜ੍ਹਸ਼ੰਕਰ : ਸ਼ਹਿਰ ਨੂੰ ਸਾਫ ਸੁੱਥਰਾ ਰੱਖਣ ਲਈ ਨਗਰ ਕੌਂਸਲ ਗੜ੍ਹਸ਼ੰਕਰ ਵੱਲੋਂ ਨਗਰ ਕੌਂਸਲ ਪ੍ਰਧਾਨ ਤਿੰ੍ਬਕ ਦੱਤ ਐਰੀ ਤੇ ਕਾਰਜ ਸਾਧਕ ਅਫ਼ਸਰ ਰਾਜੀਵ ਸਰੀਨ ਦੀ ਅਗਵਾਈ ਹੇਠ ਸਵੱਛਤਾ ਮਸ਼ਾਲ ਮਾਰਚ ਕੱਿਢਆ ਗਿਆ। ਇਸ ਮਸ਼ਾਲ ਮਾਰਚ ਵਿਚ ਵੱਖ-ਵੱਖ ਵਾਰਡਾਂ 'ਚ ਬਣੇ ਹੋਏ ਸੈਲਫ ਹੈਲਪ ਗਰੁੱਪਾਂ ਦੀਆਂ ਅੌਰਤਾਂ ਨੇ ਭਾਗ ਲਿਆ। ਮਸ਼ਾਲ ਮਾਰਚ ਦੌਰਾਨ ਸ਼ਹਿਰ ਵਾਸੀਆਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ ਗਿਆ। ਸੈਨੇਟਰੀ ਸੁਪਰਵਾਈਜ਼ਰ ਪਵਨ ਕੁਮਾਰ ਨੇ ਕਿਹਾ ਕਿ ਇਹ ਮਿਸ਼ਨ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨੇਪਰੇ ਨਹੀਂ ਚੜ੍ਹ ਸਕਦਾ। ਇਸ ਲਈ ਹਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਪਣੇ ਸ਼ਹਿਰ ਨੂੰ ਸਾਫ ਸੁੱਥਰਾ ਅਤੇ ਸੁੰਦਰ ਬਣਾਉਣ। ਇਸ ਮੌਕੇ ਸੋਮਨਾਥ ਬੰਗੜ ਕੌਂਸਲਰ, ਦੀਪਕ ਕੁਮਾਰ ਕੌਂਸਲਰ, ਪ੍ਰਵੀਨ ਕੌਂਸਲਰ, ਸੀਐੱਫ ਰਾਖੀ ਰਾਣਾ, ਸੀਓ ਸ਼ਰਨਪ੍ਰਰੀਤ ਸੈਣੀ, ਸਤਨਾਮ ਸਿੰਘ, ਲੇਖ ਰਾਜ ਰਾਣੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।