ਦਲਵਿੰਦਰ ਸਿੰਘ ਮਨੋਚਾ, ਗੜ੍ਹਸ਼ੰਕਰ

ਗੜ੍ਹਸ਼ੰਕਰ ਪੁਲਿਸ ਵੱਲੋਂ 3 ਵਿਅਕਤੀਆਂ ਨੂੰ 200 ਗ੍ਰਾਮ ਨਸ਼ੀਲੇ ਪਾਊਡਰ, ਚਾਰ ਕਾਰਾਂ ਅਤੇ 8 ਲੱਖ ਡਰੱਗ ਮਨੀ ਸਣੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸਐੱਚਓ ਇਕਬਾਲ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਨਵਜੋਤ ਸਿੰਘ ਮਾਹਲ ਤੇ ਏਐਸਪੀ ਤੁਸ਼ਾਰ ਗੁਪਤਾ ਦੀ ਦੇਖ ਰੇਖ ਹੇਠ ਉਹ ਗਸ਼ਤ ਦੌਰਾਨ ਅੱਡਾ ਸ਼ਾਹਪੁਰ ਵਿਖੇ ਮੌਜੂਦ ਸਨ। ਉਨਾਂ੍ਹ ਨੂੰ ਸੂਚਨਾ ਮਿਲੀ ਕਿ ਪਿੰਡ ਚੱਕ ਰੋਤਾਂ ਵਿਖੇ ਕੁਝ ਵਿਅਕਤੀ ਹੈਰੋਇਨ ਅਤੇ ਨਸ਼ੀਲਾ ਪਾਊਡਰ ਵੇਚਣ ਦਾ ਗ.ੈਰਕਾਨੂੰਨੀ ਧੰਦਾ ਕਰਦੇ ਹਨ ਜੋ ਕਿ ਆਪਣੀਆ ਗੱਡੀਆਂ 'ਚ ਨਸ਼ਾ ਰੱਖ ਕੇ ਵੇਚਣ ਜਾਣ ਦੀ ਤਿਆਰੀ ਕਰ ਰਹੇ ਹਨ। ਉਨਾਂ੍ਹ ਪਿੰਡ ਚੱਕਰੋਤਾਂ ਵਿਖੇ ਰੇਡ ਕੀਤੀ ਤਾਂ ਮੋਕੇ 'ਤੇ ਨਰਿੰਦਰ ਕੁਮਾਰ ਨਿੰਦਰ ਪੁੱਤਰ ਬਿਕਰਮਜੀਤ ਵਾਸੀ ਚੱਕ ਰੋਤਾਂ ਥਾਣਾ ਗੜ੍ਹਸ਼ੰਕਰ, ਵਿਕਾਸ ਪੁੱਤਰ ਦਵਿੰਦਰ ਸਿੰਘ ਵਾਸੀ ਬੀਣੇਵਾਲ ਥਾਣਾ ਗੜਸ਼ੰਕਰ ਤੇ ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੱਬੇਵਾਲ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਪਾਸੋਂ ਦੋ ਕਾਰਾਂ ਐਕਸ ਯੂ ਵੀ 500, ਇਕ ਕਾਰ ਆਈ 20, ਇੱਕ ਕਾਰ ਹੌਂਡਾ ਸਿਟੀ, 200 ਗ੍ਰਾਮ ਹੈਰੋਇਨ ਤੇ ਅੱਠ ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀਗਈ। ਥਾਣਾ ਗੜ੍ਹਸ਼ੰਕਰ ਦੀ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਲਿਾਫ਼ ਮਾਮਲਾ ਦਰਜ ਕਰ ਲਿਆ ਗਿਆ। ਉਨਾਂ੍ਹ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ, ਜਿਸ ਨਾਲ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।