ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਖੇੜਾ ਠੱਕਰਵਾਲ ਵਿਖੇ ਮੌਜੋਮਜਾਰਾ ਠੱਕਰਵਾਲ ਦੀ ਸਮੂਹ ਸੰਗਤ ਵੱਲੋਂ ਗੁੱਗਾ ਨੌਵੀਂ ਨੂੰ ਬਾਬਾ ਗੁੱਗਾ ਜਾਹਰ ਜੀ ਦੇ ਅਸਥਾਨ 'ਤੇ ਭਗਵਾਨ ਭੋਲੇ ਨਾਥ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਮੁੱਖ ਸੇਵਾਦਾਰ ਠੇਕੇਦਾਰ ਰੂਪ ਲਾਲ ਲਾਲਾ ਨੇ ਦੱਸਿਆ ਭੋਲੇ ਸ਼ੰਕਰ ਜੀ ਦੀ ਮੂਰਤੀ ਦੀ ਪੂਰੇ ਪਿੰਡ 'ਚ ਪ੍ਰਕਰਮਾ ਕਰਵਾਈ। ਇਸ ਮੌਕੇ ਸਮਾਗਮ ਦੌਰਾਨ ਮੁੱਖ ਮਹਿਮਾਨ ਡਾਕਟਰ ਦਿਲਬਾਗ ਰਾਏ ਮਾਹਿਲਪੁਰ ਨੇ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਡਾਕਟਰ ਦਿਲਬਾਗ ਰਾਏ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਠੇਕੇਦਾਰ ਰੂਪ ਲਾਲ, ਸਰਪੰਚ ਜਸਵੀਰ ਸਿੰਘ ਮੌਜੋਮਜਾਰਾ ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਕੌਰ, ਕੁਲਦੀਪ ਕੌਰ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਸਰਬਜੀਤ ਕੌਰ ਆਦਿ ਹਾਜ਼ਰ ਸਨ।