ਕਮਲ, ਹਰਿਆਣਾ : ਬਾਬਾ ਮਹੇਸ਼ ਦਾਸ ਸਪੋਰਟਸ ਕਲੱਬ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਭੂੰਗਾ ਵਿਖੇ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਇਆ। ਇਸ ਦਾ ਉਦਘਾਟਨ ਚੇਅਰਮੈਨ ਪੰਚਾਇਤ ਸੰਮਤੀ ਭੂੰਗਾ ਵਿਸ਼ਨੂੰ ਤਿਵਾੜੀ ਨੇ ਕੀਤਾ ਤੇ ਮੁੱਖ ਮਹਿਮਾਨ ਵਜੋਂ ਮਹੰਤ ਬਾਬਾ ਰਘਵੀਰ ਦਾਸ ਪੰਡੋਰੀ ਧਾਮ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ਨੂੰ ਤਿਵਾੜੀ ਨੇ ਕਿਹਾ ਨੌਜਵਾਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਖੇਡਾਂ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਤਿਵਾੜੀ ਨੇ ਕਿਹਾ ਖਿਡਾਰੀ ਖੇਡਾਂ ਦੇ ਮੈਦਾਨਾਂ ਤੋਂ ਹੀ ਜ਼ਿੰਦਗੀ ਨੂੰ ਉਸਾਰੂ ਦਿਸ਼ਾ ਦੇਣ ਦਾ ਸਬਕ ਸਿੱਖਦੇ ਹਨ। ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਬਿੰਦਰ ਕੂੰਟਾਂ ਕਲੱਬ ਪ੍ਰਧਾਨ ਨੰਬਰਦਾਰ ਰਾਮ ਕੁਮਾਰ ਕੂੰਟਾਂ, ਪਾਰਸ ਸ਼ਰਮਾ, ਅਮਿਤ ਤਿਵਾੜੀ ਨੇ ਦੱਸਿਆ ਕਿ ਡੀਏਵੀ ਕੈਲੀਫੋਰਨੀਆ ਨੇ 1 ਲੱਖ ਰੁਪਏ ਦਾ ਪਹਿਲਾ ਤੇ ਫਰੰਦੀਪੁਰ ਕਲੱਬ ਨੇ 75 ਹਜ਼ਾਰ ਰੁਪਏ ਦੂਸਰਾ ਇਨਾਮ ਜਿੱਤਿਆ ਜਦਕਿ ਬੈਸਟ ਰੇਡਰ 'ਚ ਬੁੱਗਾ ਘਡਿਆਲਾ ਤੇ ਬੈਸਟ ਜਾਫੀ 'ਚ ਸਨੀ ਖੀਰਾਂਵਾਲੀ ਨੇ 31 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਇਸ ਮੌਕੇ ਰਾਜਨ ਭੂੰਗਾ, ਵਿਕਾਸ ਸ਼ਰਮਾ, ਗਗਨ ਧਨੋਆ, ਗੀਸ਼ਾ, ਸੰਤੋਖ ਸਿੰਘ, ਕੁਲਜੀਤ, ਇੰਜੀਨੀਅਰ ਸਤਨਾਮ ਸਿੰਘ, ਸਰਬਰੀਤ ਸਿੰਘ ਪੱਪੂ, ਐੱਸਡੀਓ ਹਰਿਆਣਾ, ਜਸਪਾਲ ਸਿੰਘ ਭੱਟੀ, ਡਾ. ਹਰਜੀਤ ਸਿੰਘ ਐੱਸਐੱਮਓ ਭੂੰਗਾ, ਰਵਿੰਦਰ ਸਿੰਘ ਕਾਹਲੋਂ, ਅਮਰਿੰਦਰ ਜੌਹਲ, ਅਵਤਾਰ ਸਿੰਘ ਵਾਲੀਆ ਡੱਬੂ ਖਰਦਾਂ, ਪਿੰ੍ਸ ਖੁਰਦਾਂ ਜਸਵਾਲ ਸੈਂਚੁਰੀ ਪਲਾਈਬੁੱਡ, ਜੋਤੀ ਖਰਦਾਂ, ਜੰਗ ਪਹਿਲਵਾਨ, ਤਰਸੇਮ ਸਿੰਘ, ਕਾਕਾ, ਕਿੰਦੀ ਵਾਲੀਆ, ਸੇਠੀ ਖੁਰਦਾਂ ਤੇ ਅਮਨ ਵਲੋਂ ਵਿਸ਼ੇਸ ਯੋਗਦਾਨ ਦਿੱਤਾ ਗਿਆ।