ਰਾਜਾ ਸਿੰਘ ਪੱਟੀ, ਚੱਬੇਵਾਲ : ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫਾਰ ਵਿਮੈੱਨ ਹਰੀਆਂ ਵੇਲਾਂ ਚੱਬੇਵਾਲ ਦਾ ਬੀਐਸਸੀ ਫੈਸ਼ਨ ਡਿਜ਼ਾਈਨਿੰਗ ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦੇ ਹੋਏ ਕਾਲਜ ਦੀ ਡਾਇਰੈਕਟਰ ਡਾ. ਅਨੀਤਾ ਕੁਮਾਰੀ ਨੇ ਦੱਸਿਆ ਕਿ ਕਾਲਜ ਦੀ ਬੀਐਸਸੀ ਫੈਸ਼ਨ ਡਿਜ਼ਾਈਨਿੰਗ ਸਮੈਸਟਰ ਛੇਵਾਂ ਦੀ ਵਿਦਿਆਰਥਣ ਤਰਨਦੀਪ ਕੌਰ ਨੇ 94.38 ਪ੍ਰਤੀਸ਼ਤ ਅੰਕ ਪ੍ਰਰਾਪਤ ਕਰਕੇ ਕਾਲਜ 'ਚੋਂ ਪਹਿਲਾ ਸਥਾਨ ਹਾਸਲ ਕੀਤਾ। ਰੇਖਾ ਨੇ 93 ਪ੍ਰਤੀਸ਼ਤ ਅੰਕ ਪ੍ਰਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਗੁਰਪ੍ਰਰੀਤ ਕੌਰ ਨੇ 92 ਪ੍ਰਤੀਸ਼ਤ ਅੰਕ ਪ੍ਰਰਾਪਤ ਕਰਕੇ ਕਾਲਜ 'ਚੋਂ ਤੀਜਾ ਸਥਾਨ ਪ੍ਰਰਾਪਤ ਕੀਤਾ। ਸਾਰੀਆਂ ਵਿਦਿਆਰਥਣਾਂ ਪਹਿਲੇ ਦਰਜੇ ਵਿਚ ਪਾਸ ਹੋਈਆਂ। ਇਸ ਮੌਕੇ ਕਾਲਜ ਦੇ ਸਰਪ੍ਰਸਤ ਅਤੇ ਪ੍ਰਧਾਨ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆ ਨੇ ਕਾਲਜ ਦੇ ਵਧੀਆ ਨਤੀਜੇ ਵਾਸਤੇ ਪਿੰ੍ਸੀਪਲ, ਸਮੂਹ ਸਟਾਫ ਅਤੇ ਚੰਗੇ ਅੰਕ ਪ੍ਰਰਾਪਤ ਕਰਕੇ ਪਾਸ ਹੋਣ ਵਾਲੀਆਂ ਵਿਦਿਆਰਥਣਾਂ ਤੇ ਉਨਾਂ੍ਹ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਸ਼੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
Publish Date:Fri, 02 Sep 2022 05:04 PM (IST)
