ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਨਜ਼ਦੀਕ ਕਾਰਪੋਰੇਟ ਅਦਾਰਿਆਂ ਦੇ ਦਫ਼ਤਰ ਸਾਹਮਣੇ ਚੱਲ ਰਿਹਾ ਧਰਨਾ 212ਵੇਂ ਦਿਨ ਵਿੱਚ ਦਾਖ਼ਲ ਹੋ ਗਿਆ।ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਹਰ ਦਿਨ ਨਵਾਂ ਇਤਿਹਾਸ ਰਚਦਾ ਹੋਇਆ ਆਪਣੇ ਅੰਤਮ ਨਿਸ਼ਾਨੇ ਵੱਲ ਵਧ ਰਿਹਾ ਹੈ। ਭਾਜਪਾ ਸਰਕਾਰ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਲੁਕਵੇਂ ਏਜੰਡੇ ਦੀਆਂ ਪਰਤਾ ਵੀ ਬੇਪਰਦ ਕਰ ਰਿਹਾ ਹੈ, ਸਮਾਜ ਪ੍ਰਤੀ ਖਾਸ ਕਰਕੇ ਦਲਿਤਾਂ , ਮੁਸਲਿਮ ਸੁਮਦਾਇ ਅੌਰਤਾਂ ਪ੍ਰਤੀ ਆਪਣਾਇਆ ਗਿਆ ਅਮਾਨਵੀ ਵਤੀਰਾ ਨੰਗਾ ਹੋਇਆ ਹੈ, ਕਾਰਪੋਰੇਟਾਂ ਦੇ ਪੱਖ ਵਿੱਚ ਭੁਗਤਣ ਵਾਲੀਆਂ ਨੀਤੀਆਂ ਵੀ ਨੰਗੀਆਂ ਹੋਈਆਂ ਹਨ। ਕਿਸਾਨ ਦਿੱਲੀ ਬਾਰਡਰ ਅਤੇ ਪੰਜਾਬ, ਹਰਿਆਣਾ ਵਿੱਚ ਪੱਕੇ ਮੋਰਚੇ ਲਗਾ ਕੇ ਖੇਤੀ ਕਾਲੇ ਕਾਨੂੰਨਾਂ ਅਤੇ ਮਹਿੰਗਾਈ ਦੇ ਵਿਰੋਧ ਵਿਚ ਡਟੇ ਹੋਏ ਹਨ। ਮਿਨੀ ਸਕੱਤਰੇਤ ਨੇੜੇ ਕਾਰਪੋਰੇਟ ਦਫ਼ਤਰਾਂ ਸਾਹਮਣੇ ਦਿਨ ਰਾਤ ਚੱਲ ਰਹੇ ਧਰਨੇ ਵਿਚ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਤਿੰਨੇ ਖੇਤੀ ਕਾਲੇ ਕਾਨੂੰਨ ਵਾਪਸ ਲਏ ਜਾਣ,ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਅਤੇ ਪੈਟਰੋਲ, ਡੀਜ਼ਲ, ਖਾਣ ਵਾਲੇ ਤੇਲ ਅਤੇ ਦਾਲਾਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਵਾਪਸ ਲਏ ਜਾਣ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਮਾਸਟਰ ਦਵਿੰਦਰ ਸਿੰਘ ਕੱਕੋਂ, ਗੁਰਨਾਮ ਸਿੰਘ ਸਿੰਗੜੀਵਾਲ,ਓਮ ਸਿੰਘ ਸਟਿਆਣਾ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ, ਪਰਮਜੀਤ ਸਿੰਘ ਸਰਪੰਚ, ਬਲਰਾਜ ਸਿੰਘ ਬੈਂਸ ਲਹਿਲੀ ਕਲਾਂ, ਰਾਮ ਲੁਭਾਇਆ' ਸਤਨਾਮ ਸਿੰਘ ਲਾਂਬੜਾ, ਸੱਤਪਾਲ ਸਿੰਘ ਨੰਗਲ ਸ਼ਹੀਦਾਂ, ਰਮੇਸ਼ ਕੁਮਾਰ ਬਜਵਾੜਾ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ, ਕੁਲਦੀਪ ਸਿੰਘ ਸਾਂਧਰਾ, ਜੋਗਿੰਦਰ ਸਿੰਘ , ਗੰਗਾ ਪ੍ਰਸ਼ਾਦ, ਅਸ਼ੋਕ ਪੁਰੀ, ਰੋਸ਼ਨ ਲਾਲ ਚਡਿਆਲ, ਜਸਵੀਰ ਸਿੰਘ, ਸਤਵਿੰਦਰ ਸਿੰਘ, ਮਨਦੀਪ ਸਿੰਘ , ਗੁਰਪ੍ਰਰੀਤ ਸਿੰਘ, ਕੁਲਵਰਨ ਸਿੰਘ, ਕੁਲਤਾਰ ਸਿੰਘ ਅਤੇ ਗੁਰਚਰਨ ਸਿੰਘ ਆਦਿ ਹਾਜ਼ਰ ਸਨ।