ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਦਾ ਅੰਕੜਾ ਚਾਰ ਲੱਖ ਪਾਰ ਕਰ ਗਿਆ ਹੈ ਅਤੇ ਹੁਣ ਤੱਕ ਜ਼ਿਲ੍ਹੇ ਵਿੱਚ ਕੁਲ 421876 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨਾਂ੍ਹ ਦੱਸਿਆ ਕਿ 6626 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ। ਉਨਾਂ੍ਹ ਕਿਹਾ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਥੇ ਜ਼ਿਲ੍ਹੇ ਵਿੱਚ ਵੱਖ-ਵੱਖ ਕੈਂਪਾਂ ਰਾਹੀਂ ਟੀਕਾਕਰਨ ਜਾਰੀ ਹੈ ਉਥੇ ਬਿਸਤਰ 'ਤੇ ਪਏ ਰੋਗੀਆਂ (ਬੈਡਰਿਡੇਨ) ਦੇ ਲਈ ਵੀ ਸਿਹਤ ਵਿਭਾਗ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਹੈ ਤਾਂ ਜੋ ਇਨਾਂ੍ਹ ਦਾ ਵੀ ਟੀਕਾਕਰਨ ਕੀਤਾ ਜਾ ਸਕੇ। ਇਸ ਕੈਟਾਗਿਰੀ ਦੇ ਲੋਕਾਂ ਦਾ ਸਿਹਤ ਵਿਭਾਗ ਦੀਆਂ ਮੋਬਾਇਲ ਟੀਮਾਂ ਘਰ ਜਾ ਕੇ ਟੀਕਾਕਰਨ ਕਰ ਰਹੀਆਂ ਹਨ ਇਸ ਦੇ ਚੱਲਦੇ ਕਾਫੀ ਲੋਕਾਂ ਤੱਕ ਇਸਦਾ ਲਾਭ ਪਹੁੰਚਿਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਲਾਭਪਾਤਰੀ ਮੋਬਾਇਲ ਨੰਬਰ 78146-60600 'ਤੇ ਵਟਸਅੱਪ ਕਰ ਸਕਦਾ ਹੈ ਅਤੇ ਦੱਸੇ ਗਏ ਪਤੇ 'ਤੇ ਸਿਹਤ ਵਿਭਾਗ ਦੀਆਂ ਟੀਮਾਂ ਬਿਸਤਰ 'ਤੇ ਪਏ ਰੋਗੀ ਜੋ ਕਿ ਕਿਤੇ ਆ ਜਾ ਨਹੀਂ ਸਕਦੇ, ਦਾ ਘਰ-ਘਰ ਆ ਕੇ ਕੋਵਿਡ ਟੀਕਾਕਰਨ ਕਰਨਗੀਆਂ। ਉਨਾਂ੍ਹ ਦੱਸਿਆ ਕਿ ਇਸੇ ਤਰਾਂ੍ਹ ਦਿਵਆਂਗਜਨ ਦੇ ਲਈ ਵੀ ਡਰਾਈਵ ਥਰੂ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ ਹੈ। ਉਨਾਂ੍ਹ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਨਹਿਰ ਕਾਲੋਨੀ ਡਿਸਪੈਂਸਰੀ ਹੁਸ਼ਿਆਰਪੁਰ ਵਿੱਚ ਇਨਾਂ੍ਹ ਨੂੰ ਡਰਾਈਵ ਥਰੂ ਟੀਕਾਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਨਾਂ੍ਹ ਦੱਸਿਆ ਕਿ ਹਫ਼ਤੇ ਦੇ ਦੋ ਦਿਨ ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਦਿੱਤੀ ਜਾਣ ਵਾਲੀ ਇਸ ਸੁਵਿਧਾ ਤਹਿਤ ਦਿਵਆਂਗਜਨ ਨੂੰ ਡਿਸਪੈਂਸਰੀ ਆਉਣ 'ਤੇ ਸਿਹਤ ਵਿਭਾਗ ਦੀ ਵਲੋਂ ਸਬੰਧਤ ਦਿਵਆਂਗਜਨ ਲਾਭਪਾਤਰੀ ਦੀ ਉਸਦੀ ਗੱਡੀ ਵਿੱਚ ਹੀ ਵੈਕਸੀਨੇਸ਼ਨ ਕੀਤੀ ਜਾਵੇਗੀ। ਜੇਕਰ ਲਾਭਪਾਤਰੀ ਡਿਸਪੈਂਸਰੀ ਵਿੱਚ ਸਿਧੇ ਜਾ ਜਾਂਦਾ ਹੈ ਤਾਂ ਵੀ ਉਸਨੂੰ ਹੋਰ ਲਾਭਪਾਤਰੀਆਂ ਦੇ ਮੁਕਾਬਲੇ ਪਹਿਲ ਦਿੱਤੀ ਜਾਵੇਗੀ। ਉਨਾਂ੍ਹ ਅਪੀਲ ਕਰਦਿਆਂ ਕਿਹਾ ਕਿ ਜਿਨਾਂ੍ਹ ਦਿਵਆਂਗ ਅਤੇ ਬਿਸਤਰ 'ਤੇ ਪਏ ਰੋਗੀਆਂ ਦਾ ਅਜੇ ਤੱਕ ਟੀਕਾਕਰਨ ਨਹੀਂ ਹੋਇਆ ਹੈ ਉਹ ਇਸ ਵਿਸ਼ੇਸ਼ ਟੀਕਾਕਰਨ ਮੁਹਿੰਮ ਦਾ ਲਾਭ ਜ਼ਰੂਰ ਚੁਕਣ।