ਦਲਵਿੰਦਰ ਸਿੰਘ ਮਨੋਚਾ, ਗੜ੍ਹਸ਼ੰਕਰ : ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਬਲਾਕ ਗੜ੍ਹਸ਼ੰਕਰ ਵੱਲੋਂ ਸੂਬਾ ਸਕੱਤਰ ਕਮਲਜੀਤ ਕੌਰ, ਬਲਾਕ ਪ੍ਰਧਾਨ ਸੋਮਾ ਰਾਣੀ, ਬਲਾਕ ਸਕੱਤਰ ਮਨਜੀਤ ਕੌਰ ਅਤੇ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈੱਡਰੇਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਸ਼ਾਮ ਸੁੰਦਰ ਕਪੂਰ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਦੇ ਸਬੰਧ ਵਿਚ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੂੰ ਮੰਗ ਪੱਤਰ ਦਿੱਤਾ ਗਿਆ । ਜੈ ਕ੍ਰਿਸ਼ਨ ਸਿੰਘ ਰੌੜੀ ਨੇ ਭਰੋਸਾ ਦਿੱਤਾ ਕਿ ਉਹ ਪੁਰਜ਼ੋਰ ਸਿਫ਼ਾਰਿਸ ਕਰਦਿਆਂ ਮੰਗ ਪੱਤਰ ਸੰਬੰਧਤ ਵਿਭਾਗ ਨੂੰ ਭੇਜਣਗੇ। ਸੂਬਾ ਸਕੱਤਰ ਕਮਲਜੀਤ ਕੌਰ ਨੇ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਨੂੰ ਘੱਟੋ-ਘੱਟ ਅਠਾਰਾਂ ਹਜਾਰ ਰੁਪਏ ਮਾਸਿਕ ਤਨਖਾਹ ਦਿੱਤੀ ਜਾਵੇ। ਮਿਡ-ਡੇ-ਮੀਲ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਗਰਮੀਆਂ ਅਤੇ ਸਰਦੀਆਂ ਦੀਆਂ ਵਰਦੀਆਂ ਦਿੱਤੀਆਂ ਜਾਣ, ਹਰ ਮਹੀਨੇ ਤਨਖਾਹ ਸਮੇਂ ਸਿਰ ਦਿੱਤੀ ਜਾਵੇ, ਸੇਵਾਮੁਕਤ ਹੋਏ ਕੁੱਕਾਂ ਨੂੰ ਪੈਨਸ਼ਨ ਦਿੱਤੀ ਜਾਵੇ, ਵਰਕਰਾਂ ਤੋਂ ਖਾਣਾ ਬਣਾਉਣ ਦੇ ਕੰਮ ਤੋਂ ਇਲਾਵਾ ਹੋਰ ਕੰਮ ਨਾ ਲਿਆ ਜਾਵੇ, ਚੋਣਾਂ ਦੌਰਾਨ ਕੀਤੇ ਕੰਮ ਦੇ ਪੈਸੇ ਤੁਰੰਤ ਦਿੱਤੇ ਜਾਣ, ਭਾਂਡੇ ਧੋਣ ਲਈ ਹੈਲਪਰ ਰੱਖੇ ਜਾਣ, ਸਮੂਹ ਵਰਕਰਾਂ ਨੂੰ ਬੀਮਾ ਘੇਰੇ ਹੇਠ ਲਿਆਂਦਾ ਜਾਵੇ, ਨਿਯਮਾਂ ਅਨੁਸਾਰ ਛੁੱਟੀਆਂ ਦਿੱਤੀਆਂ ਜਾਣ, ਮਿਡ-ਡੇ-ਮੀਲ ਕੁੱਕਾਂ ਦਾ ਸੀਪੀ ਐੱਫ ਕੱਟਿਆ ਜਾਵੇ। ਇਸ ਮੌਕੇ ਡਿੰਪਲ, ਨੀਲਮ ਦੇਵੀ, ਨਿਰਮਲਾ ਦੇਵੀ, ਸ਼ਕੁੰਤਲਾ ਦੇਵੀ, ਕੁਲਵਿੰਦਰ ਕੌਰ, ਸਰਬਜੀਤ ਕੌਰ, ਸੁਨੀਤਾ ਰਾਣੀ, ਸੁਰਜੀਤ ਕੌਰ, ਸੀਮਾ ਰਾਣੀ, ਜਗੀਰ ਕੌਰ, ਸੁਰਜੀਤ ਕੌਰ, ਸੰਤੋਸ਼ ਕੁਮਾਰੀ, ਰਣਜੀਤ ਕੌਰ, ਊਸ਼ਾ ਦੇਵੀ, ਅਧਿਆਪਕ ਆਗੂ ਅਰਵਿੰਦਰ ਸਿੰਘ, ਮੁਲਾਜ਼ਮ ਆਗੂ ਸੁਰਜੀਤ ਕੁਮਾਰ ਕਾਲਾ, ਪੈਨਸ਼ਨ ਆਗੂ ਸ਼ਿੰਗਾਰਾ ਰਾਮ ਅਤੇ ਸੁੱਚਾ ਸਿੰਘ ਸਤਨੌਰ ਵੀ ਹਾਜ਼ਰ ਸਨ।