ਪੱਤਰ ਪੇ੍ਰਰਕ, ਹੁਸ਼ਿਆਰਪੁਰ : ਸ਼ਿਵਲਿਕ ਇਨਕਲੇਵ ਦੇ ਪ੍ਰਧਾਨ ਲਵਲੀ ਪਹਿਲਵਾਨ ਤੇ ਸਮਾਜ ਸੇਵਕ ਗੁਰਸ਼ਰਨ ਠਾਕੁਰ ਇੰਡੀਆ ਦੀ ਹਾਕੀ ਟੀਮ ਮੈਡਲ ਜਿੱਤਣ ਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ।ਇਸ ਮੌਕੇ ਲਵਲੀ ਪਹਿਲਵਾਨ ਨੇ ਕਿਹਾ ਕਿ ਓਲੰਪਿਕ ਵਿੱਚ ਰਵੀ ਕੁਮਾਰ ਪਹਿਲਵਾਨ ਤੇ ਪੀ. ਵੀ. ਸਿੱਧੂ ਬੈਡਮੇਂਟਨ ਖਿਡਾਰੀ ਤੇ ਬੋਕਸਿੰਗ ਤੇ ਵੈਟ ਲਿਫਟਿੰਗ ਵਿੱਚ ਮਹਿਲਾ ਖਿਡਾਰੀ ਨੇ ਮੈਡਲ ਜਿੱਤ ਕੇ ਹਿੰਦੁਸਤਾਨ ਦੇ ਤਿਰੰਗੇ ਦਾ ਮਾਣ ਵਧਾਇਆ ਤੇ ਭਾਰਤ ਦੇ ਲੋਕਾਂ ਦਾ ਸਿਰ ਉੱਚਾ ਕੀਤਾ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਖੇਡਾਂ ਨੂੰ ਪਹਿਲ ਦੇ ਅਧਾਰ ਖਿਡਾਰੀਆਂ ਨੂੰ ਪੇ੍ਰਿਤ ਕੀਤਾ ਜਾਵੇ ਤਾਂ ਜੋ ਸਾਡੇ ਦੇਸ਼ ਦੇ ਖਿਡਾਰੀ ਹਰ ਵਾਰ ਓਲੰਪਿਕ ਵਿੱਚ ਵੱਧ ਤੋ ਵੱਧ ਮੈਡਲ ਜਿੱਤ ਕੇ ਲਿਆ ਸਕਣ ਤਾਂ ਜੋ ਹਿੰਦੁਸਤਾਨ ਦੇ 135 ਕਰੋੜ ਵਾਸੀਆਂ ਦਾ ਤੇ ਸਾਡੇ ਪਿਆਰੇ ਤਿਰੰਗੇ ਦਾ ਮਾਣ ਦੁਨੀਆਂ ਵਿੱਚ ਸਭ ਤੋਂ ਉੱਚਾ ਹੋ ਸਕੇ। ਇਸ ਮੌਕੇ ਲਵਲੀ ਪਹਿਲਵਾਨ, ਗੁਰਸ਼ਰਨ ਠਾਕੁਰ, ਰਾਜ ਕੁਮਾਰ, ਸੋਨੂ ਸੈਣੀ, ਬੱਬੂ,ਰਿੰਕੂ, ਮਨਜੀਤ, ਦਿਵਿਅੰਸ਼ੂ, ਰਾਜੂ, ਅਜੈ, ਕਿਸ਼ਨਲਾਲ, ਮਹਿੰਦਰ, ਆਦਿ ਹਾਜ਼ਰ ਸਨ।