ਸਤਨਾਮ ਲੋਈ, ਮਾਹਿਲਪੁਰ

ਪਿੰਡ ਬਾੜੀਆਂ ਕਲਾਂ ਵਿਖ਼ੇ ਇਤਿਹਾਸਕ ਅਤੇ ਧਾਰਮਿਕ 183ਵਾਂ ਕਿ੍ਰਸ਼ਨ ਲੀਲਾ ਮੇਲਾ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਸ਼ਰਧਾ ਨਾਲ ਸ਼ੁਰੂ ਕਰਵਾਇਆ ਗਿਆ। ਗਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਪ੍ਰਬੰਧਕ ਕਮੇਟੀ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਇਸ ਮੇਲੇ ਦਾ ਉਦਘਾਟਨ ਐਨ ਆਰ ਆਈ ਕਮਿਸ਼ਨ ਪੰਜਾਬ ਸਰਕਾਰ ਦੇ ਮੈਂਬਰ ਦਲਜੀਤ ਸਿੰਘ ਸਹੋਤਾ ਨੇ ਕੀਤਾ।

ਇਸ ਮੌਕੇ ਉਨਾਂ੍ਹ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 183 ਸਾਲਾਂ ਤੋਂ ਚੱਲਾ ਰਿਹਾ ਇਹ ਮੇਲਾ ਨਾ ਸਿਰਫ਼ ਪੰਜਾਬ ਬਲਕਿ ਦੇਸ਼ਾਂ ਅਤੇ ਵਿਦੇਸ਼ਾਂ ਵਿਚ ਮਸ਼ਹੂਰ ਹੈ ਅਤੇ ਪਿੰਡ ਨੇ ਆਪਣੀ ਇਸ ਧਾਰਮਿਕ ਵਿਰਾਸਤ ਨੂੰ ਸੰਭਾਲ ਕੇ ਅਗਲੀ ਪੀੜ੍ਹੀ ਤੱਕ ਪਹੁੰਚਾ ਦਿੱਤਾ ਹੈ। ਉਨਾਂ੍ਹ ਦੱਸਿਆ ਕਿ ਭਗਵਾਨ ਸ਼੍ਰੀ ਕਿ੍ਰਸ਼ਨ ਜੀ ਦੇ ਜੀਵਨ ਨਾਲ ਸਬੰਧਤ ਅਤੇ ਉਨਾਂ੍ਹ ਵਲੋਂ ਦਿਖ਼ਾਏ ਚਮਤਕਾਰਾਂ ਨਾਲ ਵੱਖ਼ ਵੱਖ਼ ਝਾਕੀਆਂ ਰਾਹੀਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਮੇਲੇ ਦੇ ਅਖੀਰਲੇ ਦਿਨ 28 ਨਵੰਬਰ ਨੂੰ ਕੰਸ ਬੱਧ ਨਾਲ ਇਸ ਮੇਲੇ ਦੀ ਸਮਾਪਤੀ ਹੋਵੇਗੀ। ਮੇਲੇ ਦੇ ਆਖ਼ਰੀ ਦਿਨ ਮੁੱਖ਼ ਮਹਿਮਾਨ ਵਜੋਂ ਹਲਕਾ ਵਿਧਾਇਕ ਡਾ ਰਾਜ ਕੁਮਾਰ ਹਾਜ਼ਰ ਹੋਣਗੇ। ਪਹਿਲੇ ਦਿਨ ਭਗਵਾਨ ਕਿ੍ਰਸ਼ਨ ਦੇ ਜਨਮ ਤੋਂ ਲੈ ਕੇ ਗਊਆਂ ਚਾਰਨ ਤੱਕ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸੰਤ ਪ੍ਰਰੀਤਮ ਦਸੰਘ ਡੇਰਾ ਪੇ੍ਮਸਰ, ਮਹਿੰਦਰ ਸਿੰਘ ਭੰਬੋ, ਸੰਦੀਪ ਕੁਮਾਰ, ਓਮ ਪ੍ਰਕਾਸ਼, ਮਨੀਸ਼ ਹਾਂਡਾ, ਪਵਨ ਕੁਮਾਰ ਟਾਕ, ਬਲਜਿੰਦਰ ਸਿੰਘ, ਪਿ੍ਰਥੀਪਾਲ ਸਿੰਘ, ਰਾਮ ਪਾਲ ਢਾਂਡਾ, ਮਹਿੰਦਰ ਸਿੰਘ ਸਮੇਤ ਇਲਾਕੇ ਦੀ ਸੰਗਤ ਵੀ ਹਾਜ਼ਰ ਸੀ।