ਦਸੂਹਾ : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਹੁਕਮਾਂ, ਸਿਵਲ ਸਰਜਨ ਡਾ.ਰੇਨੂੰ ਸੂਦ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਦਵਿੰਦਰ ਕੁਮਾਰ ਪੁਰੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਦਸੂਹਾ ਵਿਖੇ ਦੰਦਾਂ ਦਾ ਪੰਦਰਵਾੜਾ ਮਨਾਇਆ ਗਿਆ।

ਦੰਦਾਂ ਦੇ ਮਾਹਿਰ ਡਾ.ਗੁਲਵਿੰਦਰ ਸਿੰਘ ਨੇ ਦੱਸਿਆ ਕਿ ਇਕ ਫਰਵਰੀ ਤੋਂ ਸ਼ੁਰੂ ਹੋਏ ਇਸ ਪੰਦਰਵਾੜੇ ਦੌਰਾਨ ਅੱਜ ਤੱਕ 815 ਦੰਦਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਮਰੀਜ਼ਾਂ ਵਿੱਚੋਂ 33 ਮਰੀਜ਼ਾਂ ਦੇ ਦੰਦਾਂ ਦੀ ਆਰਸੀਟੀ, 110 ਮਰੀਜ਼ਾਂ ਦੇ ਦੰਦਾਂ ਦੀ ਪੱਕੀ ਫਿਲਿੰਗ, 32 ਮਰੀਜ਼ਾਂ ਦੇ ਦੰਦਾਂ ਦੀ ਸਫਾਈ, 135 ਖਰਾਬ ਦੰਦ ਕੱਢੇ, 25 ਨਕਲੀ ਦੰਦਾਂ ਦੇ ਜਬਾੜੇ ਲਗਾਏ, 15 ਮਰੀਜ਼ਾਂ ਦੇ ਦੰਦਾਂ ਦੇ ਆਪਰੇਸ਼ਨ ਨਾਲ ਕੱਢੇ ਇਸ ਸਮੇਂ ਦੌਰਾਨ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਸਿੱਖਿਆ ਵੀ ਦਿੱਤੀ ਗਈ।

ਇਸ ਸਮੇਂ ਦੰਦਾਂ ਦੇ ਮਾਹਿਰ ਡਾ.ਵਰੁਣ, ਡਾ.ਮਨਿੰਦਰ ਕੌਰ ਤੋਂ ਇਲਾਵਾ ਡਾ.ਦੀਦਾਰ ਸਿੰਘ, ਡਾ.ਰਣਜੀਤ ਸਿੰਘ, ਡਾ.ਸੰਜੀਵ ਪੁਰੀ, ਡਾ.ਸੌਰਵ, ਡਾ.ਬਲਦੇਵ ਸਿੰਘ, ਡਾ ਅਨਿਲ,ਡਾ.ਕੁਲਵਿੰਦਰ ਸਿੰਘ, ਡਾ.ਐੱਸਪੀ ਸਿੰਘ, ਡਾ.ਸਵਿਤਾ, ਡਾ.ਰਾਜਵਿੰਦਰ ਕੌਰ, ਅਪਥਲਮਿਕ ਅਫ਼ਸਰ ਰਜਿੰਦਰ ਸਿੰਘ, ਡੈਨੀਅਲ ਐੱਮਐੱਲਟੀ-1 ਵਰਿੰਦਰ ਸਿੰਘ ਫਾਰਮਾਸਿਸਟ, ਗੁਰਦੀਪ ਸਿੰਘ, ਸੁਲਿੰਦਰ ਸਿੰਘ ਨਰਸਿੰਗ ਸਿਸਟਰ ਜਸਵੰਤ ਕੌਰ ਤੇ ਹਸਪਤਾਲ ਦਾ ਹੋਰ ਸਟਾਫ਼ ਹਾਜ਼ਰ ਸੀ।