ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਪੰਜਾਬ ਸੀਟੂ ਦੇ ਸੱਦੇ 'ਤੇ ਚੱਗਰਾਂ ਵਿਖੇ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੀ ਅਗਵਾਈ ਪੰਜਾਬ ਸੀਟੂ ਦੇ ਜ਼ਿਲ੍ਹਾ ਸਕੱਤਰ ਮਹਿੰਦਰ ਕੁਮਾਰ ਬੱਡੋਆਣ, ਪ੍ਰਧਾਨ ਕਮਲਜੀਤ ਸਿੰਘ ਰਾਜਪੁਰ ਭਾਈਆਂ, ਬਲਦੇਵ ਰਾਜ ਤੇ ਪਰਮੋਦ ਨੇ ਕੀਤੀ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦੇ ਕਿਹਾ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਮਜ਼ਦੂਰਾਂ ਦੀਆਂ ਉਜ਼ਰਤਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ। ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਭੱਠਿਆਂ 'ਤੇ ਫੈਕਟਰੀ ਐਕਟ ਲਾਗੂ ਕੀਤਾ ਜਾਵੇ, ਮਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ , ਦਿਹਾੜੀ 700 ਰੁਪਏ ਕੀਤੀ ਜਾਵੇ, ਠੇਕਾ ਸਿਸਟਮ ਖਤਮ ਕੀਤਾ ਜਾਵੇ, ਸਕੀਮ ਵਰਕਰਾ ਨੂੰ ਪੱਕਾ ਕੀਤਾ ਜਾਵੇ, ਇਨਕਮ ਟੈਕਸ ਦੇ ਘੇਰੇ ਤੋਂ ਬਾਹਰ ਗਰੀਬ ਲੋਕਾਂ ਨੂੰ 7500 ਰੁਪਏ ਮਹੀਨਾ 10 ਕਿੱਲੋ ਪ੍ਰਤੀ ਵਿਅਕਤੀ ਅਨਾਜ ਦਿੱਤਾ ਜਾਵੇ, ਮਹਿੰਗਾਈ ਅੰਕੜੇ ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ। ਆਗੂਆਂ ਨੇ ਕਿਹਾ ਪਰਾਲੀ ਲਈ ਸਰਕਾਰ ਪਲਾਂਟ ਲਾਵੇ, ਗਿੱਟੀ ਬਣਾ ਕੇ ਭੱਠਿਆ ਤੇ ਦਿੱਤੀ ਜਾਵੇ ,ਜੀਐੱਸਟੀ ਭੱਠਿਆਂ ਤੇ ਘਟਾਈ ਜਾਵੇ, ਕੇਂਦਰ ਸਰਕਾਰ ਕੋਲਾ ਖਾਨਾ ਨੂੰ ਆਪਣੇ ਹੱਥ ਵਿੱਚ ਲੈ ਕੇ ਭੱਠਿਆਂ ਉੱਤੇ ਸਸਤੇ ਰੇਟ ਤੇ ਕੋਲਾ ਸਪਲਾਈ ਕਰੇ, ਤਾਂ ਕਿ ਭੱਠਾ ਸਨਅਤ ਨੂੰ ਬਰਬਾਦੀ ਤੋਂ ਬਚਾਇਆ ਜਾ ਸਕੇ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੀਟੂ ਸੰਘਰਸ਼ ਤੇਜ਼ ਕਰੇਗੀ। ਆਗੂਆਂ ਨੇ 5 ਅਪੈ੍ਰਲ ਬਜਟ ਸ਼ੈਸ਼ਨ ਤੇ ਪਾਰਲੀਮੈਂਟ ਦੇ ਹੋ ਰਹੇ ਿਘਰਾਓ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ।