ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਆਨਲਾਈਨ ਵਿੱਦਿਅਕ ਮਕਾਬਲੇ ਕਰਵਾਏ ਜਾ ਰਹੇ ਹਨ। ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਦੇਰਾਜ ਦੀਆਂ ਹਦਾਇਤਾਂ ਅਨੁਸਾਰ ਪਹਿਲੀ ਲੜ੍ਹੀ 'ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਸਕੂਲਾਂ ਦੇ ਸ਼ਬਦ-ਗਾਇਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਦੇ ਵਿਦਿਆਰਥੀਆਂ ਨੇ ਸਟੇਟ ਐਵਾਰਡੀ ਗਾਈਡ ਅਧਿਆਪਕ ਪੰਜਾਬੀ ਲੈਕਚਰਾਰ ਡਾ. ਅਰਮਨਪ੍ਰਰੀਤ ਸਿੰਘ ਦੀ ਮਿਹਨਤੀ ਅਗਵਾਈ 'ਚ ਮਿਡਲ ਤੇ ਸੈਕਡਰੀ ਵਰਗ ਦੇ ਬਲਾਕ ਪੱਧਰੀ ਮੁਕਾਬਲਿਆਂ 'ਚ ਪਹਿਲੇ ਸਥਾਨ ਪ੍ਰਰਾਪਤ ਕੀਤੇ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਮਿਡਲ ਵਰਗ 'ਚੋਂ ਤਰਨਪ੍ਰਰੀਤ ਕੌਰ ਨੇ ਪਹਿਲਾ ਅਤੇ ਸੈਕੰਡਰੀ ਵਰਗ 'ਚੋਂ ਅਮਨਪ੍ਰਰੀਤ ਕੌਰ ਨੇ ਦੂਸਰਾ ਸਥਾਨ ਪ੍ਰਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।

ਰਾਜ-ਪੱਧਰੀ ਸ਼ਬਦ-ਗਾਇਨ ਮੁਕਾਬਲਿਆਂ 'ਚ ਮਿਡਲ ਵਰਗ ਦੀ ਤਰਨਪ੍ਰਰੀਤ ਕੌਰ ਨੇ ਪੰਜਾਬ ਭਰ 'ਚੋਂ ਦੂਸਰਾ ਸਥਾਨ ਪ੍ਰਰਾਪਤ ਕਰਕੇ ਜ਼ਿਲ੍ਹੇ ਦਾ ਮਾਣ ਵਧਾਇਆ ਓਥੇ ਹੀ ਗਾਈਡ ਅਧਿਆਪਕ ਡਾ. ਅਰਮਨਪ੍ਰਰੀਤ ਨੂੰ ਡੀਈਓ ਬਲਦੇਵ ਰਾਜ, ਉਪ-ਡੀਈਓ ਸੁਖਵਿੰਦਰ ਸਿੰਘ, ਉਪ-ਡੀਈਓ ਰਾਕੇਸ਼ ਕੁਮਾਰ ਤੇ ਨੋਡਲ ਅਫ਼ਸਰ ਬੇਅੰਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।