ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਬੀਡੀਪੀਓ ਦਫ਼ਤਰ ਮੁਕੇਰੀਆਂ ਵਿਖੇ ਬਲਾਕ ਮੁਕੇਰੀਆਂ ਦੀ ਨਵ-ਨਿਯੁਕਤ ਚੇਅਰਪਰਸਨ ਨੀਲਮ ਕੁਮਾਰੀ ਅਤੇ ਵਾਈਸ ਚੇਅਰਪਰਸਨ ਮੋਨਿਕਾ ਨੇ ਅਹੁਦਾ ਸੰਭਾਲ ਲਿਆ। ਇਸ ਸਮੇਂ ਹਲਕਾ ਵਿਧਾਇਕਾ ਇੰਦੂ ਬਾਲਾ ਉਚੇਚੇ ਤੌਰ 'ਤੇ ਹਾਜ਼ਰ ਰਹੇ। ਇਸ ਸਮੇਂ ਸੰਬੋਧਨ ਕਰਦੇ ਹੋਏ ਵਿਧਾਇਕਾ ਇੰਦੂ ਬਾਲਾ ਤੇ ਚੇਅਰਪਰਸਨ ਨੀਲਮ ਕੁਮਾਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਜਦੋਂ-ਜਦੋਂ ਵੀ ਸੱਤਾ ਵਿਚ ਆਈ ਹੈ ਉਦੋਂ ਹੀ ਸੂਬੇ ਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਾਲ ਹੀ ਵਿਚ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ ਜਿਨ੍ਹਾਂ ਨਾਲ ਹਲਕੇ ਦੇ ਜੋ ਕੰਮ ਅਧੂਰੇ ਰਹਿ ਗਏ ਹਨ ਉਹ ਬਿਨਾਂ ਕਿਸੇ ਭੇਦਭਾਵ ਦੇ ਪੂਰੇ ਕੀਤੇ ਜਾਣਗੇ।

ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਠਾਕੁਰ ਕੰਵਲਜੀਤ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ ਮੁਕੇਰੀਆਂ ਮੰਗਲੇਸ਼ ਕੁਮਾਰ ਜੱਜ, ਜ਼ਿਲ੍ਹਾ ਉਪ-ਪ੍ਰਧਾਨ ਤਰਸੇਮ ਮਨਹਾਸ, ਅਜੇ ਅਗਰਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵੰਤ ਸਿੰਘ ਰੰਧਾਵਾ, ਮਾਸਟਰ ਸੇਵਾ ਸਿੰਘ, ਪਿ੍ਰੰਸੀਪਲ ਤਰਲੋਕ ਸਿੰਘ, ਠਾਕੁਰ ਜੈਦੀਪ ਸਿੰਘ, ਸੁਨੀਲ ਕੁਮਾਰ ਮਹੰਤ, ਬਲਾਕ ਕਮੇਟੀ ਮੈਂਬਰ ਭਵਾਨੀ ਸਿੰਘ, ਬਲਾਕ ਕਮੇਟੀ ਮੈਂਬਰ ਡਾ. ਸਰਵਨ ਕੁਮਾਰ, ਬਲਾਕ ਕਮੇਟੀ ਮੈਂਬਰ ਪ੍ਰੇਮ ਸ਼ਰਮਾ, ਐਡਵੋਕੇਟ ਸੱਭਿਆ ਸਾਂਚੀ, ਹਲਕਾ ਪ੍ਰਧਾਨ ਯੂਥ ਕਾਂਗਰਸ ਬਲਵਿੰਦਰ ਕੁਮਾਰ ਬਿੰਦਰ, ਜੇਈ ਰਾਜੀਵ ਕੁਮਾਰ, ਪੰਚਾਇਤ ਅਫ਼ਸਰ ਜਰਨੈਲ ਸਿੰਘ, ਡਾ. ਜੋਗਿੰਦਰ ਪਾਲ, ਸਕੱਤਰ ਰਾਜਿੰਦਰ ਸਿੰਘ, ਸੁਰਿੰਦਰ ਸਿੰਘ, ਹੀਰਾ ਲਾਲ, ਬਲਾਕ ਕਮੇਟੀ ਮੈਂਬਰ ਮੇਜਰ ਸਿੰਘ, ਰਤਨ ਚੰਦ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ।