ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 17 ਮਾਰਚ ਨੂੰ ਮੁਕੇਰੀਆਂ ਵਿਖੇ ਕੀਤੀ ਜਾਣ ਵਾਲੀ 'ਪੰਜਾਬ ਮੰਗਦਾ ਜਵਾਬ' ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਸੁਖਬੀਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅਕਾਲੀ ਦਲ ਮੁਕੇਰੀਆਂ ਇਕਾਈ ਨੇ ਇਹ ਫ਼ੈਸਲਾ ਲਿਆ ਹੈ।

ਇਸ ਬਾਰੇ ਜਥੇਦਾਰ ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਮੈਂਬਰ ਵਰਕਿੰਗ ਕਮੇਟੀ ਸਰਬਜੋਤ ਸਿੰਘ ਸਾਬੀ ਨੇ ਦੱਸਿਆ ਕਿ ਭਾਵੇਂ ਕਿ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ ਪਰ ਪਾਰਟੀ ਪ੍ਰਧਾਨ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਰੈਲੀ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ।

ਇਸ ਮੌਕੇ ਸਰਕਲ ਪ੍ਰਧਾਨ ਆਸਾ ਸਿੰਘ ਕੋਲੀਆਂ, ਜਥੇਦਾਰ ਸੁਖਦੇਵ ਸਿੰਘ ਕਾਲੇਬਾਗ, ਰਵਿੰਦਰ ਸਿੰਘ ਪਾਹੜਾ ਰਾਮਗੜ੍ਹ ਕੁੱਲੀਆਂ, ਈਸ਼ਰ ਸਿੰਘ ਮੰਝਪੁਰ, ਬਿਕਰਮਜੀਤ ਸਿੰਘ ਅੱਲ੍ਹਾਬਖ਼ਸ਼, ਸਰਕਲ ਪ੍ਰਧਾਨ ਲਖਵਿੰਦਰ ਸਿੰਘ ਟਿੰਮੀ, ਲਖਵੀਰ ਸਿੰਘ ਲੱਖੀ ਮਾਨਾਂ, ਬਲਵੀਰ ਸਿੰਘ ਬੱਗੂ ਰੰਧਾਵਾ, ਬਲਜੀਤ ਸਿੰਘ ਛੰਨੀ ਨੰਦ ਸਿੰਘ, ਸੰਤੋਖ ਸਿੰਘ ਡਾਲੋਵਾਲ, ਜੋਗਿੰਦਰ ਸਿੰਘ ਬੱਧੂਪੁਰ, ਹਰਮਨਜੀਤ ਸਿੰਘ ਚੱਕ, ਮੇਜਰ ਸਿੰਘ ਮਹਿਤਪੁਰ, ਅੰਮਿ੍ਤਪਾਲ ਸਿੰਘ ਮੰਝਪੁਰ, ਡਾ. ਰਾਜੂ ਚਨੌਰ ਆਦਿ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਹਤਯਾਬੀ ਲਈ ਕਾਮਨਾ ਕੀਤੀ।