ਪੱਤਰ ਪ੍ਰਰੇਰਕ, ਹਰਿਆਣਾ : ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਨੂੰ ਲੈ ਕੇ ਸ੍ਰੀ ਗੁਰੂ ਗਬਿੰਦ ਸਿੰਘ ਪਬਲਿਕ ਸਕੂਲ ਬੇਗਪੁਰ ਕਮਲੂਹ ਦੇ ਦਸਵੀਂ ਅਤੇ ਬਾਹਰਵੀਂ ਦੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਨੌਸ਼ਹਿਰਾ, ਗੁਰੂ ਨਾਨਕ ਇੰਸਟੀਚਿਊਟ ਆਫ ਫਾਰਮੇਸੀ ਡੱਲੇਵਾਲ ਅਤੇ ਜੀਐੱਨਆਈਟੀ ਡੱਲੇਵਾਲ ਦਾ ਦੌਰਾ ਕਰਵਾਇਆ ਗਿਆ। ਵਿਦਿਆਰਥੀਆਂ ਦੇ ਇਸ ਵਿੱਦਿਅਕ ਟੂਰ ਦੀ ਸਾਂਝੇ ਤੌਰ ਤੇ ਅਗਵਾਈ ਰਜਨੀਸ਼ ਕੁਮਾਰ, ਅਨਿਲ ਕੁਮਾਰ, ਰੱਜਤ, ਜੀਵਨ ਜੋਤੀ, ਮੀਨਾ ਕੁਮਾਰੀ, ਰੰਜਨਾ, ਪਿ੍ਰਆ ਚੌਧਰੀ ਨੇ ਕੀਤੀ। ਜਿਸ 'ਚ ਕਰੀਬ 200 ਵਿਦਿਆਰਥੀਆਂ ਨੇ ਵੱਖ ਵੱਖ ਕੋਰਸਾਂ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਇਸ ਤੋਂ ਪਹਿਲਾ ਉਕੱਤ ਸਿੱਖਿਆ ਸੰਸਥਾਵਾਂ ਦੇ ਪਿੰ੍ਸੀਪਲਾਂ ਅਤੇ ਸਟਾਫ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਗਹਿਰੀ ਰੁਚੀ ਦਾ ਪ੍ਰਦਰਸ਼ਨ ਕਰਦਿਆਂ ਸਿਵਲ, ਮਕੈਨੀਕਲ, ਕੰਪਿਊਟਰ ਇੰਜੀਨਿਅਰਿੰਗ, ਡੀ. ਅਤੇ ਬੀ. ਫਾਰਮੇਸੀ ਦੇ ਨਾਲ ਨਾਲ ਇਲੈਕਟਿ੍ਕਲ ਤੇ ਕਈ ਹੋਰ ਕੋਰਸਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਬਿ੍ਗੇਡੀਅਰ ਅਮਰੀਕ ਸਿੰਘ, ਡਾਇਰੈਕਟਰ ਕਰਨਲ ਡਾ. ਰਣਜੀਤ ਸਿੰਘ, ਪਿ੍ਰੰ. ਡਾ. ਪਰਸ਼ੂਰਾਮ ਰਾਏ ਤੇ ਕਰਨਲ ਪਿ੍ਰੰ. ਅਨਿਲ ਸਕਸੇਨਾ ਨੇ ਆਪਣੀਆਂ ਸਿੱਖਿਆ ਸੰਸਥਾਵਾਂ 'ਚ ਚਲ ਰਹੇ ਕੋਰਸਾਂ ਦੀ ਮਹੱਤਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਇੰਜੀ. ਪਰਮਜੀਤ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੇ ਤਜੁਰਬੇ ਸਾਂਝੇ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਵਿਦਿਅਕ ਟੂਰ ਵਿਦਿਆਰਥੀਆਂ ਲਈ ਗਿਆਨ ਅਤੇ ਆਤਮ ਵਿਸ਼ਵਾਸ ਦੀ ਭਾਵਨਾ ਨੂੰ ਵਧਾਉਂਦੇ ਹਨ ।