ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾਬਪੁਰ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਪਿੰ੍ਸੀਪਲ ਗੋਬਿੰਦ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਬਾਰ੍ਹਵੀਂ ਜਮਾਤ ਦੀ ਪ੍ਰਰੀਖਿਆ ਵਿਚ ਸਾਰੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਦਰਜਾ ਹਾਸਲ ਕੀਤਾ ਹੈ ਜਦਕਿ 13 ਵਿਦਿਆਰਥੀਆਂ ਦੇ ਅੰਕ 80 ਫ਼ੀਸਦ ਤੋਂ ਵਧੇਰੇ ਅਤੇ 31 ਵਿਦਿਆਰਥੀਆਂ ਦੇ ਅੰਕ 70 ਫ਼ੀਸਦ ਤੋਂ ਵਧੇਰੇ ਰਹੇ ਹਨ। ਸ਼ਾਨਦਾਰ ਨਤੀਜੇ ਦਾ ਸਿਹਰਾ ਸਿਰੜੀ ਸਟਾਫ਼ ਤੇ ਮਿਹਨਤੀ ਵਿਦਿਆਰਥੀਆਂ ਦੇ ਸਿਰ ਬੰਨ੍ਹਦੇ ਹੋਏ ਪਿੰ੍ਸੀਪਲ ਗੋਬਿੰਦ ਸਿੰਘ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਗੁਰਜੋਤ ਕੌਰ ਨੇ 93.33 ਫ਼ੀਸਦੀ ਅੰਕ ਪ੍ਰਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰਾਂ੍ਹ ਵਿਦਿਆਰਥਣ ਖੁਸ਼ਬੂ ਨੇ 91.33 ਫ਼ੀਸਦੀ ਅੰਕ ਪ੍ਰਰਾਪਤ ਕਰ ਕੇ ਦੂਜਾ ਸਥਾਨ ਜਦਕਿ ਵਿਦਿਆਰਥਣ ਮਾਥਵੀ ਨੇ 89.60 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਕਤ ਵਿਦਿਆਰਥਣਾਂ ਨੂੰ ਸਮੂਹ ਸਕੂਲ ਸਟਾਫ ਨੇ ਸਨਮਾਨਿਤ ਕੀਤਾ। ਇਸ ਮੌਕੇ ਲੈਕਚਰਾਰ ਜਸਵੀਰ ਸਿੰਘ, ਮਨਜੀਤ ਸਿੰਘ, ਅਨਿਲ ਕੁਮਾਰ, ਹਰਜੀਤ ਸਿੰਘ, ਜਸਵਿੰਦਰ ਸਿੰਘ, ਯਸ਼ਪਾਲ, ਹਰਿੰਦਰਪਾਲ ਸਿੰਘ, ਮੁਨੀਸ਼ ਕੁਮਾਰ, ਸੁਨੀਤਾ ਰਾਣੀ, ਮੰਜੂ ਢੀਂਗਰਾ, ਲਖਵਿੰਦਰ ਕੌਰ, ਸੁਰੇਸ਼ ਕੁਮਾਰੀ, ਸੁਮਨ ਲਤਾ, ਰਜਨੀ ਬਾਲਾ, ਕਿਰਨਜੀਤ ਕੌਰ, ਦੀਪਿਕਾ ਠਾਕੁਰ, ਰਜਨੀ, ਰਾਮ ਪਾਲ ਆਦਿ ਹਾਜ਼ਰ ਸਨ।