ਦਲਵਿੰਦਰ ਸਿੰਘ ਮਨੋਚਾ, ਗੜ੍ਹਸ਼ੰਕਰ : ਬੀਤ ਖੇਤਰ ਦੇ ਪਿੰਡ ਕੋਟ ਵਿਖੇ ਇਕ ਘਰ ਵਿਚ ਵੜ ਕੇ ਚੋਰਾਂ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ ਗਈ। ਘਰ ਦੀ ਮਾਲਕਣ ਬੀਨਾ ਰਾਣੀ ਪਤਨੀ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਦਵਾਈ ਲੈਣ ਲਈ ਵੀਰਵਾਰ ਸਵੇਰੇ 4.15 ਵਜੇ ਪੀਜੀਆਈ ਚੰਡੀਗੜ੍ਹ ਗਏ ਸਨ। ਉਹ ਆਪਣੇ ਘਰ ਦੀ ਚਾਬੀ ਬਾਰਾਪੁਰ ਅੱਡੇ ਵਿਚ ਰਹਿੰਦੇ ਸ਼ੱਤਰੂ ਨੂੰ ਦੇ ਕੇ ਗਏ ਸਨ। ਜਦ ਉਹ ਦੁਪਹਿਰ 1.30 ਵਜੇ ਵਾਪਸ ਘਰ ਪਰਤੇ ਤਾਂ ਉਨਾਂ੍ਹ ਦੇ ਵਿਹੜੇ ਵਿਚ ਭਗਤ ਰਾਮ ਵਾਸੀ ਕੋਟ ਘੁੰਮ ਰਿਹਾ ਸੀ। ਉਸ ਨੇ ਲੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ੍ਹ ਇਸ ਨੂੰ ਵੇਖ ਲਿਆ। ਜਦ ਉਸਨੂੰ ਆਉਣ ਦਾ ਕਾਰਨ ਪੁੱਿਛਆ ਤਾਂ ਉਸ ਨੇ ਕਿਹਾ ਕਿ ਉਹ ਕੁੱਤੇ ਨੂੰ ਰੋਟੀ ਪਾਉਣ ਆਇਆ ਸੀ। ਜਦ ਉਨਾਂ੍ਹ ਘਰ ਦੇ ਕਮਰੇ 'ਚ ਵੜਕੇ ਵੇਖਿਆ ਤਾਂ ਅਲਮਾਰੀਆਂ ਦੇ ਜਿੰਦਰੇ ਖੁੱਲ੍ਹੇ ਤੇ ਸਾਮਾਨ ਖਿੱਲਰਿਆ ਪਿਆ ਸੀ। ਜਦ ਉਨਾਂ੍ਹ ਚੈੱਕ ਕੀਤਾ ਤਾਂ ਉਨਾਂ੍ਹ ਦੇ ਅਲਮਾਰੀ ਵਿਚ ਪਏ ਡੇਢ ਲੱਖ ਰੁਪਏ ਦੀ ਨਕਦੀ ਤੇ ਕਰੀਬ 3 ਲੱਖ ਰੁਪਏ ਦੇ ਗਹਿਣੇ ਚੋਰੀ ਹੋ ਗਏ ਸਨ। ਉਨਾਂ੍ਹ ਦੱਸਿਆ ਕਿ ਉਨਾਂ੍ਹ ਦਾ ਚਾਰ ਤੋਂ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਨੇ ਬੀਨਾ ਰਾਣੀ ਦੇ ਬਿਆਨਾਂ 'ਤੇ ਭਗਤ ਰਾਮ ਨੂੰ ਨਾਮਜ਼ਦ ਕਰ ਲਿਆ।