ਸਤਨਾਮ ਲੋਈ, ਮਾਹਿਲਪੁਰ : ਬਲਾਕ ਮਾਹਿਲਪੁਰ ਦੇ ਪਿੰਡ ਚੱਕ ਕਟਾਰੂ ਦੇ ਸਰਕਾਰੀ ਐਲੀਮੈਂਅਰੀ ਸਕੂਲ 'ਚ ਸੋਮਵਾਰ ਰਾਤ ਅਣਪਛਾਤੇ ਚੋਰਾਂ ਨੇ ਸਕੂਲ ਦੀਆਂ ਟੂਟੀਆਂ ਅਤੇ ਪਾਣੀ ਦੇ ਪਾਈਪ ਚੋਰੀ ਕਰ ਲਏ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਵਿਜੇ ਕੁਮਾਰ ਇੰਚਾਰਜ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਸਕੂਲ ਦੇ ਪਾਖ਼ਾਨਿਆਂ ਦੀਆਂ ਟੂਟੀਆਂ ਤੇ ਟੈਂਕੀ ਨੂੰ ਪਾਣੀ ਲਿਜਾਉਣ ਵਾਲੀਆਂ ਲੋਹੇ ਦੀਆਂ ਪਾਈਪਾਂ ਚੋਰੀ ਕਰ ਲਈਆਂ ਜਿਸ ਕਾਰਨ ਸਕੂਲ ਦੇ ਵਿਦਿਆਰਥੀ ਸਾਰਾ ਦਿਨ ਪਾਖ਼ਾਨਿਆਂ 'ਚ ਪਾਣੀ ਲਈ ਤੰਗ ਰਹੇ। ਇਸ ਗੱਲ ਦਾ ਪਤਾ ਉਸ ਸਮੇਂ ਲੱਗਾ ਜਦੋਂ ਮੰਗਲਵਾਰ ਸਵੇਰ ਸਾਰ ਹੀ ਸਕੂਲ ਖ਼ੋਲਿ੍ਹਆ ਗਿਆ। ਥਾਣੇਦਾਰ ਰਾਮ ਲਾਲ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।