ਸਤਨਾਮ ਲੋਈ, ਮਾਹਿਲਪੁਰ : ਫੁੱਟਬਾਲ ਜਗਤ ਵਿਚ ਮਾਹਿਲਪੁਰ ਦਾ ਨਾਮ ਬੜੇ ਅਦਬ ਤੇ ਮਾਣ ਨਾਲ ਲਿਆ ਜਾਂਦਾ ਹੈ। ਇਸ ਇਲਾਕੇ ਦੇ ਫੁੱਟਬਾਲਰਾਂ ਨੇ ਭਾਰਤੀ ਖੇਡ ਜਗਤ ਵਿਚ ਸ਼ਾਨਦਾਰ ਮੱਲਾਂ ਮਾਰਕੇ ਸਰਬਉੱਚ ਪੁਰਸਕਾਰ ਅਰਜਨ ਐਵਾਰਡ ਤਕ ਹਾਸਲ ਕੀਤੇ ਹੋਏ ਹਨ। ਇਹ ਵਿਚਾਰ ਫੁੱਟਬਾਲ ਦੇ ਨਿਕਾਸ ਤੇ ਵਿਕਾਸ ਵਿਚ 58 ਸਾਲ ਤੋਂ ਜੁਟੇ ਹੋਏ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਤਿਹਾਸਕ ਕਲੱਬ ਪਿ੍ਰੰ.ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਪ੍ਰਗਟ ਕੀਤੇ। ਉੁਨ੍ਹਾਂ ਅੱਗੇ ਕਿਹਾ ਕਿ ਅੱਜ ਤਕ ਫੱੁਟਬਾਲ ਵਿਚ ਚਾਰ ਪੰਜਾਬੀਆਂ ਨੂੰ ਅਰਜਨ ਐਵਾਰਡ ਮਿਲਿਆ ਹੈ ਜਿਨ੍ਹਾਂ ਵਿਚੋਂ ਦੋ ਫੱੁਟਬਾਲਰ ਜਰਨੈਲ ਸਿੰਘ ਤੇ ਗੁਰਦੇਵ ਸਿੰਘ ਗਿੱਲ ਇਸ ਧਰਤੀ ਦੀ ਪੈਦਾਇਸ਼ ਹਨ। ਸਿੱਖਿਆ,ਖੇਡ ਸਾਹਿਤ ਖਾਸ ਕਰ ਬਾਲ ਸਾਹਿਤ ਦੇ ਖੇਤਰ ਵਿਚ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਦੇ 25 ਸਾਲ ਦੇ ਪ੍ਰਕਾਸ਼ਨ ਨਾਲ ਇਤਿਹਾਸ ਸਿਰਜ ਚੱੁਕੇ ਉੱਘੇ ਲੇਖਕ ਬਲਜਿੰਦਰ ਮਾਨ ਵਲੋਂ ਇਹ ਪੁਸਤਕ ਦੋਬਾਰਾ ਤਿਆਰ ਕੀਤੀ ਜਾ ਰਹੀ ਹੈ।ਦੇਸ਼ ਵਿਦੇਸ਼ ਵਿਚ ਵਸਦੇ ਸੰਤੋਸ਼ ਟਰਾਫੀ ਖੇਡ ਚੁੱਕੇ ਖਿਡਾਰੀ ਆਪਣੇ ਵੇਰਵੇ ਤਸਵੀਰ ਸਮੇਤ 15 ਆਗਸਤ ਤਕ ਲੇਖਕ ਦੀ ਈਮੇਲ ਤੇ ਆਪਣੀ ਸੁਵਿਧਾ ਅਨੁਸਾਰ ਭੇਜ ਸਕਦੇ ਹਨ। ਕਲੱਬ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਲੋਂ ਸੋਸ਼ਲ ਮੀਡੀਏ ਰਾਹੀਂ ਫਰਵਰੀ ਤੋਂ ਸੂਚਿਤ ਕੀਤਾ ਜਾ ਰਿਹਾ ਹੈ।