ਪੰਜਾਬੀ ਜਾਗਰਣ ਕੇਂਦਰ, ਚੱਬੇਵਾਲ : ਬੱਚਿਆਂ ਨੂੰ ਸਿਰਫ਼ ਪੜਾਈ ਵੱਲੋਂ ਹੀ ਨਹੀਂ ਬਲਕਿ ਖੇਡਾਂ ਵੱਲ ਰੂਚੀ ਲਈ ਵੀ ਪੇ੍ਰਿਤ ਕਰਨਾ ਚਾਹਿਦਾ ਹੈ, ਤਾਂ ਜੋ ਉਨਾਂ੍ਹ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ। ਇਹ ਵਿਚਾਰ ਵਿਧਾਇਕ ਡਾ. ਰਾਜ ਕੁਮਾਰ ਨੇ ਉਦੋਂ ਕਹੇ ਜਿਸ ਵੇਲੇ ਉਹ ਪਿੰਡ ਨੰਗਲ ਖਿਡਾਰੀਆਂ ਵਿੱਚ ਯੂਥ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਫੁਟਬਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵੱਜੋਂ ਪੁੱਜੇ ਸਨ। ਇਸ ਟੂਰਨਾਮੈਂਟ ਦਾ ਫਾਇਨਲ ਮੈਚ ਪਿੰਡ ਰਹੱਲੀ ਦੀ ਟੀਮ ਅਤੇ ਨੰਗਲ ਖਿਡਾਰੀਆਂ ਦੀ ਟੀਮ ਵਿਚਕਾਰ ਹੋਇਆ। ਜਿਸ ਵਿੱਚ ਨੰਗਲ ਖਿਡਾਰੀਆਂ ਦੀ ਟੀਮ ਨੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਿਲ ਕੀਤੀ। ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਖੇਡਾਂ ਸਿਰਫ਼ ਬੱਚਿਆਂ ਦਾ ਸ਼ਰੀਰਕ ਵਿਕਾਸ ਹੀ ਨਹੀਂ ਕਰਦੀਆਂ ਬਲਕਿ ਮਾਨਸਿਕ ਵਿਕਾਸ ਵੀ ਕਰਦੀਆਂ ਹਨ। ਖੇਡਾਂ ਕਾਰਨ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ, ਜਿਸ ਨਾਲ ਉਹ ਆਪਣੀ ਜਿੰਦਗੀ ਵਿੱਚ ਸਹੀ ਫੈਸਲੇ ਲੈ ਸਕਦੇ ਹਨ। ਖੇਡਾਂ ਹੀ ਬੱਚਿਆਂ ਨੂੰ ਹਰ ਤਰਾਂ ਦੇ ਤਣਾਅ ਤੋਂ ਦੂਰ ਰਖਦੀਆਂ ਹਨ ਅਤੇ ਬੱਚੇ ਦਾ ਬਿਹਤਰ ਵਿਕਾਸ ਹੁੰਦਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੀਤ ਚੰਦ ਭਾਰਦਵਾਜ ਅਤੇ ਨਵਨੀਤ ਕੁਮਾਰ ਭਾਰਦਵਾਜ ਨੇ ਵਿਧਾਇਕ ਡਾ. ਰਾਜ ਕੁਮਾਰ ਦਾ ਸਵਾਗਤ ਕੀਤਾ ਅਤੇ ਟੂਰਨਾਮੈਂਟ ਵਿੱਚ ਸ਼ਿਰਕਤ ਕਰਨ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਦਲਜੀਤ, ਜਿਲਾ ਪ੍ਰਰੀਸ਼ਦ ਮੈਂਬਰ ਗਗਨਦੀਪ ਚਾਣਥੂ, ਕੁਲਵਿੰਦਰ ਸਿੰਘ ਰਾਣਾ, ਪਰਵਿੰਦਰ ਸਿੰਘ ਪਿੰਕੀ, ਬਲਰਾਜ ਸਿੰਘ ਲਾਡੀ, ਸਰਪੰਚ ਤਰਸੇਮ ਸਿੰਘ, ਇੰਸਪੈਕਟਰ ਅਮਰੀਕ ਸਿੰਘ ਆਦਿ ਮੌਜੂਦ ਸਨ।