ਵਿਕਟੋਰੀਆ ਸਕੂਲ 'ਚ ਸਪੋਰਟਸ ਮੀਟ ਕਰਵਾਈ
Publish Date:Wed, 20 Nov 2019 05:48 PM (IST)

ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਖੇ ਸਪੋਰਟਸ ਮੀਟ ਕਰਵਾਈ ਗਈ। ਸਕੂਲ ਦੇ ਵਿਦਿਆਰਥੀਆਂ ਨੂੰ ਚਾਰ ਹਾਊਸਾਂ ਹਿਮਾਲਿਆ, ਅਰਾਵਲੀ, ਨੀਲਗਿਰੀ ਅਤੇ ਸ਼ਿਵਾਲਿਕ ਵਿਚ ਵੰਡ ਕੇ ਖੇਡ ਭਾਵਨਾ ਨਾਲ ਖੇਡਣ ਦਾ ਸਹੁੰ ਚੁਕਾਉਣ ਉਪਰੰਤ ਸਪੋਰਟਸ ਮੀਟ ਦਾ ਆਰੰਭ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਪ੍ਰਰੋ. ਜੀਐੱਸ ਮੁਲਤਾਨੀ ਅਤੇ ਮੈਡਮ ਨੀਰੂ ਮੁਲਤਾਨੀ ਵੱਲੋਂ ਆਸਮਾਨ ਵਿਚ ਗੁਬਾਰੇ ਛੱਡ ਕੇ ਖੇਡਾਂ ਸ਼ੁਰੂ ਕਰਵਾਈਆਂ ਗਈਆਂ। ਖੇਡਾਂ ਦੇ ਪਹਿਲੇ ਦਿਨ ਸੀਨੀਅਰ ਲੜਕਿਆਂ ਦਾ ਫੁੱਟਬਾਲ ਮੈਚ ਹਿਮਾਲਿਆ ਅਤੇ ਸ਼ਿਵਾਲਿਕ ਹਾਊਸ ਦਰਮਿਆਨ ਖੇਡਿਆ ਗਿਆ। ਜਿਸ ਵਿਚ ਸ਼ਿਵਾਲਿਕ ਹਾਊਸ ਨੇ 1-0 ਨਾਲ ਜੇਤੂ ਰਿਹਾ। ਸੀਨੀਅਰ ਲੜਕਿਆਂ ਦੇ ਬਾਸਕਟਬਾਲ ਮੈਚ ਵਿਚ ਅਰਾਵਲੀ ਅਤੇ ਨੀਲਗਿਰੀ ਹਾਊਸ ਦਾ ਮੁਕਾਬਲਾ ਕਰਵਾਇਆ ਗਿਆ ਜਿਸਨੂੰ ਅਰਾਵਲੀ ਹਾਊਸ ਨੇ ਜਿੱਤ ਲਿਆ। ਇਸੇ ਤਰ੍ਹਾਂ ਵਾਲੀਬਾਲ (ਸੀਨੀਅਰ ਲੜਕੇ) ਦਾ ਮੈਚ ਅਰਾਵਲੀ ਅਤੇ ਨੀਲਗਿਰੀ ਹਾਊਸਾਂ ਦਰਮਿਆਨ ਕਰਵਾਇਆ ਗਿਆ ਜਿਸਨੂੰ ਨੀਲਗਿਰੀ ਹਾਊਸ ਨੇ ਜਿੱਤਿਆ। ਕਿ੍ਕਟ (ਜੂਨੀਅਰ ਲੜਕੇ) ਦਾ ਮੈਚ ਸ਼ਿਵਾਲਿਕ ਅਤੇ ਨੀਲਗਿਰੀ ਹਾਊਸ ਦਰਮਿਆਨ ਖੇਡਿਆ ਗਿਆ ਜਿਸਨੂੰ ਨੀਲਗਿਰੀ ਹਾਊਸ ਨੇ 35 ਦੌੜਾਂ ਨਾਲ ਜਿੱਤ ਲਿਆ। ਹਿਮਾਲਿਆ ਅਤੇ ਅਰਾਵਲੀ ਹਾਊਸ ਵਿਚਾਲੇ ਕਰਵਾਏ ਕਿ੍ਕਟ ਮੈਚ ਨੂੰ ਅਰਾਵਲੀ ਹਾਊਸ ਨੇ 6 ਦੌੜਾਂ ਨਾਲ ਜਿੱਤਿਆ। ਹੈਂਡਬਾਲ (ਜੂਨੀਅਰ ਲੜਕੇ) ਦੇ ਮੈਚ ਅਰਾਵਲੀ ਅਤੇ ਸ਼ਿਵਾਲਿਕ ਹਾਊਸ ਦਰਮਿਆਨ ਕਰਵਾਇਆ ਗਿਆ ਜਿਸ ਨੂੰ ਅਰਾਵਲੀ ਹਾਊਸ ਨੇ 7-0 ਨਾਲ ਜਿੱਤਿਆ। ਇਸ ਸਮੇਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਪ੍ਰਰੋ. ਜੀਐੱਸ ਮੁਲਤਾਨੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਜਿਸ ਨਾਲ ਬੱਚਿਆਂ ਵਿਚ ਖੇਡ ਭਾਵਨਾ ਦਾ ਵਿਕਾਸ ਹੁੰਦਾ ਹੈ ਤੇ ਉਹ ਮਿਲਜੁਲ ਕੇ ਯਤਨ ਕਰਨਾ ਸਿੱਖਦੇ ਹਨ। ਇਸ ਮੌਕੇ ਪਿ੍ਰੰਸੀਪਲ ਅਰਚਨਾ ਸੂਦਨ, ਕੋਆਰਡੀਨੇਟਰ ਮਨੂਜ ਮਿਸ਼ਰਾ, ਸੋਨਿਕਾ, ਤਜਿੰਦਰ, ਵਨੀਤਾ, ਅਧਿਆਪਕ ਗੁਰਮੁੱਖ ਸਿੰਘ, ਹਰਪ੍ਰਰੀਤ ਕੌਰ, ਕਿ੍ਕਟ ਕੋਚ ਹਕੀਕਤ ਸਿੰਘ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ।
