ਸਤਨਾਮ ਲੋਈ, ਮਾਹਿਲਪੁਰ : ਪੰਜਾਬ ਸੁਪਰ ਲੀਗ ਦਾ ਇਕ ਮੈਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿਚ ਹੋਇਆ । ਮੈਚ 'ਚ ਪਿੰ੍ਸੀਪਲ ਹਰਭਜਨ ਸਿੰਘ ਸਪੋਰਟਿੰਗ ਅਕੈਡਮੀ ਨੇ ਜੀਐੱਚਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਐੱਚਐੱਸ ਗਿੱਲ ਨੇ ਸ਼ਿਰਕਤ ਕੀਤੀ ਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਉਨਾਂ੍ਹ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪੇ੍ਰਰਨਾ ਦਿੱਤੀ। ਇਸ ਮੌਕੇ ਖਾਲਸਾ ਕਾਲਜ ਮਾਹਿਲਪੁਰ ਦੇ ਪਿੰ੍ਸੀਪਲ ਡਾ. ਜਸਪਾਲ ਸਿੰਘ, ਪਿੰ੍ਸੀਪਲ ਸੁਖਿੰਦਰ ਸਿੰਘ, ਮਾਸਟਰ ਬਨਿੰਦਰ ਸਿੰਘ, ਅੱਛਰ ਸਿੰਘ ਜੋਸ਼ੀ, ਡਾ ਪਰਮਪ੍ਰਰੀਤ ਸਿੰਘ, ਕੋਚ ਮਨਜਿੰਦਰ ਸਿੰਘ, ਪੋ੍ ਚਰਨਜੀਤ ਕੁਮਾਰ, ਕੋਚ ਹਰਿੰਦਰ ਸਨੀ, ਕੋਚ ਜਸਵੀਰ ਸਿੰਘ ਭਾਰਟਾ, ਕੋਚ ਮੁਹੰਮਦ ਅਕਬਰ ਆਦਿ ਸਮੇਤ ਫੁੱਟਬਾਲ ਪੇ੍ਮੀ ਹਾਜ਼ਰ ਸਨ।