ਬਲਵਿੰਦਰ ਸਿੰਘ, ਰਾਹੋਂ : ਆਮ ਆਦਮੀ ਪਾਰਟੀ ਵੱਲੋਂ ਰਾਹੋਂ ਵਿਚ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਮੁਹੱਲਾ ਕਲੀਨਿਕ ਦਾ 15 ਅਗਸਤ ਨੂੰ ਉਦਘਾਟਨ ਕੀਤਾ ਜਾ ਰਿਹਾ। ਸੀਨੀਅਰ ਮੈਡੀਕਲ ਅਫ਼ਸਰ (ਐੱਸਐਮਓ) ਡਾ. ਗੀਤਾਂਜਲੀ ਸਿੰਘ ਵੱਲੋਂ ਆਪਣੀ ਮੈਡੀਕਲ ਟੀਮ ਸਮੇਤ ਰਾਹੋਂ ਦੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ ਗਿਆ। ਉਨਾਂ੍ਹ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਬਿਲਕੁਲ ਸੰਜੀਦਾ ਹੈ। ਲੋਕਾਂ ਨੂੰ ਸਿਹਤ ਪੱਖੋਂ ਕਿਸੇ ਕਿਸਮ ਦੀ ਪੇ੍ਸ਼ਾਨੀ ਨਾ ਆਵੇ ਇਸ ਲਈ ਪੰਜਾਬ 117 ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। 15 ਅਗਸਤ ਨੂੰ ਅਜ਼ਾਦੀ ਦੇ 75 ਵੇ ਵਰੇ ਦਿਵਸ ਤੇ ਪੰਜਾਬ ਦੇ ਵਿਚ 100 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਰਾਹੋਂ ਨੇੜੇ ਦਿੱਲੀ ਗੇਟ ਬਹੁਤ ਹੀ ਸ਼ਾਨਦਾਰ ਮੁਹੱਲਾ ਕਲੀਨਿਕ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ। ਮੁਹੱਲਾ ਕਲੀਨਿਕ ਵਿਚ 100 ਟੈਸਟ ਮੁਫ਼ਤ ਹੋਣਗੇ ਅਤੇ ਮਰੀਜ਼ਾਂ ਨੂੰ ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਰਾਹੋਂ ਅਤੇ ਨੇੜੇ ਦੇ ਇਲਾਕੇ ਦੇ ਲੋਕਾਂ ਲਈ ਇਹ ਇਕ ਬਹੁਤ ਵੱਡੀ ਸਹੂਲਤ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀ ਜਾਵੇਗੀ। ਇਸ ਮੁਹੱਲਾ ਕਲੀਨਿਕ ਵਿਚ ਐੱਮਬੀਬੀਐੱਸ ਡਾਕਟਰ, ਫਾਰਮਾਸਿਸਟ ਸਮੇਤ ਚਾਰ ਸਟਾਫ ਮੈਂਬਰ ਤਾਇਨਾਤ ਹੋਣਗੇ ਅਤੇ ਮਰੀਜਾਂ ਦਾ ਮਿਆਰੀ ਇਲਾਜ ਕੀਤਾ ਜਾਵੇਗਾ। ਇਸ ਮੌਕੇ ਨੋਡਲ ਅਫ਼ਸਰ ਡਾ. ਰਿਤੂ ਦੀਪਤੀ, ਮੈਡੀਕਲ ਅਫਸਰ ਡਾ. ਗਗਨਦੀਪ, ਮੈਡੀਕਲ ਲੈਬ ਟੈਕਨੀਸ਼ਨ ਅੰਮਿ੍ਤਪਾਲ ਸਿੰਘ, ਬਲਵਿੰਦਰ ਸਿੰਘ ਰਾਹੋਂ, ਬਲਾਕ ਐਜੂਕੇਟਡ ਅਫ਼ਸਰ ਮਨਿੰਦਰ ਸਿੰਘ ਆਦਿ ਵੀ ਹਾਜ਼ਰ ਸਨ।