ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ

ਪਿੰਡ ਠੱਕਰਵਾਲ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਕਰਵਾਲ ਵਿਖੇ 12 ਕਲਾਸ ਦੇ ਵਿਦਿਆਰਥੀਆਂ ਨੂੰ 25 ਸਮਾਰਟ ਫੋਨ ਮੁੱਖ ਮਹਿਮਾਨ ਡਾਕਟਰ ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੇ ਆਪਣੇ ਕਰ ਕਮਲਾਂ ਵੰਡੇ। ਇਸ ਮੌਕੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਹੋਣ ਕਰਕੇ ਵਿਦਿਆਰਥੀਆਂ ਕਾਫੀ ਪਰੇਸ਼ਾਨੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕੀਤਾ ਹੈ। ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਠੱਕਰਵਾਲ ਮੁੱਖ ਮਹਿਮਾਨ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਧੰਨਵਾਦ ਕੀਤਾ। ਇਸ ਮੌਕੇ ਨੰਬਰਦਾਰ ਜਸਵਿੰਦਰ ਸਿੰਘ ਸਰਪੰਚ ਠੱਕਰਵਾਲ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ, ਕੈਪਟਨ ਗਿਆਨ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਰਣਜਿੰਦਰ ਸਿੰਘ, ਸੁਰਿੰਦਰ ਸਿੰਘ, ਉਕਾਰ ਸਿੰਘ, ਇੰਚਾਰਜ ਭੁਪਿੰਦਰ ਸਿੰਘ ਪੰਡੋਰੀ ਕੱਦ, ਸੁਰਜੀਤ ਰਹੱਲੀ, ਪੰਕਜ ਕੁਮਾਰ, ਅਰਨ ਕੁਮਾਰ, ਗੁਰਸ਼ਰਨ ਸਿੰਘ, ਜਗਦੀਸ਼ ਸਿੰਘ, ਮਨਪ੍ਰਰੀਤ ਕੌਰ, ਸੰਦੀਪ ਕੌਰ, ਰੇਨੂੰ ਬਾਲਾ, ਪ੍ਰਰੀਤੀ, ਮਨਜੀਤ ਕੌਰ, ਪੂਜਾ ਆਦਿ ਹਾਜ਼ਰ ਸਨ।