ਪੱਤਰ ਪੇ੍ਰਕ, ਗੜ੍ਹਸ਼ੰਕਰ : ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੜ੍ਹਸ਼ੰਕਰ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਸੁਸਾਇਟੀ ਦੇ ਜਨਰਲ ਸਕੱਤਰ ਕਰਪੂਲ ਸਿੰਘ ਆਨੰਦ ਦੇ ਗ੍ਹਿ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਆਰੰਭ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।

ਇਸ ਉਪਰੰਤ ਬੀਬੀ ਜਸਵੀਰ ਕੌਰ, ਬੀਬੀ ਰਣਜੀਤ ਕੌਰ, ਬੀਬੀ ਹਰਪ੍ਰਰੀਤ ਕੌਰ ਤੇ ਇਸਤਰੀ ਸਭਾ ਦੀਆਂ ਬੀਬੀਆਂ, ਭਾਈ ਕਰਨੈਲ ਸਿੰਘ ਗੋਗੋਂ ਦੇ ਜੱਥੇ ਵੱਲੋਂ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਸੁਸਾਇਟੀ ਪ੍ਰਧਾਨ ਤਰਲੋਕ ਸਿੰਘ, ਤੇਜਵੰਤ ਸਿੰਘ, ਹਰਵੇਲ ਸਿੰਘ ਸੈਣੀ, ਅਨੂਪ ਸਿੰਘ ਭੱਦਰੂ, ਬਾਬਾ ਕਸ਼ਮੀਰਾ ਸਿੰਘ, ਜੇ ਪੀ ਸਿੰਘ, ਧਰਮਜੀਤ ਸਿੰਘ ਰਾਜਾ, ਸੁਰਿੰਦਰ ਸਿੰਘ, ਗੁਰਦੇਵ ਸਿੰਘ, ਤਰਲੋਕ ਸਿੰਘ ਨਾਗਪਾਲ, ਜਸਵਿੰਦਰ ਸਿੰਘ ਬਿੱਟੂ, ਦਵਿੰਦਰ ਸਿੰਘ ਮਦਾਨ, ਓਂਕਾਰ ਸਿੰਘ, ਈਸ਼ਵਰ ਲਾਲ ਤਿਵਾੜੀ, ਸੁਰਿੰਦਰ ਸਿੰਘ, ਇਕਬਾਲ ਸਿੰਘ ਸਚਦੇਵਾ, ਸੁਰਿੰਦਰ ਸਿੰਘ ਸਚਦੇਵਾ, ਜਸਵੀਰ ਸਿੰਘ, ਸ਼ਸ਼ੀ ਬਾਲਾ ਤੇ ਹੋਰ ਵੀ ਹਾਜ਼ਰ ਸਨ।