<

p> ਮਹੇਸ਼ਵਰ ਕੁਮਾਰ ਛਾਬੜਾ, ਨਸਰਾਲਾ : ਸਬਜ਼ੀ ਮੰਡੀ ਮਹੁੱਲਾ ਵਾਲਮੀਕਿ ਮੰਦਰ ਸ਼ਾਮਚੁਰਾਸੀ ਵਿਚ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ 'ਚ ਲਵ ਕੁਸ਼ ਨਾਟਕ ਖੇਡਿਆ ਗਿਆ। ਇਸ ਸ਼ੋਭਾ ਯਾਤਰਾ ਦਾ ਵੱਖ -ਵੱਖ ਥਾਈਂ ਭਰਵਾਂ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਵਿਚ ਹਲਕਾ ਵਿਧਾਇਕ ਪਵਨ ਆਦੀਆ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਰਿੰਕੂ ਮੱਟੂ, ਸੋਨੂੰ ਮੱਟੂ, ਰਿੰਕੂ ਥਾਪਰ, ਅਰੁਣ ਕੁਮਾਰ, ਬੌਬੀ ਗਿੱਲ, ਸ਼ਿਵ ਕੁਮਾਰ ਸ਼ਰਮਾ, ਸੁਰਿੰਦਰ ਮੋਹਨ ਗੁਪਤਾ, ਸੁਧੀਰ ਨਾਹਰ ਪ੍ਰਧਾਨ ਵਾਲਮੀਕਿ ਸਭਾ ਬੋਹੜ ਵਾਲਾ, ਨਿਰਮਲ ਕੁਮਾਰ ਵਾਈਸ ਪ੍ਰਧਾਨ ਨਗਰ ਨਿਗਮ ਸ਼ਾਮਚੁਰਾਸੀ ਆਦਿ ਹਾਜ਼ਰ ਸਨ।