ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਦੇਸ਼ ਭਰ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਨੂੰ ਵਾਪਸ ਲੈਣ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਿਆਸੀ ਰੰਜਿਸ਼ ਤਹਿਤ ਨੀਲੇ ਕਾਰਡ ਕੱਟਣ ਅਤੇ ਕੇਂਦਰ ਵਲੋਂ ਭੇਜੇ ਗਏ ਰਾਸ਼ਨ ਵਿੱਚ ਕਾਣੀ ਵੰਡ ਦੇ ਬਰਖਿਲਾਫ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਅਨੁਸਾਰ ਪੰਜਾਬ ਭਰ ਵਿੱਚ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਦੀ ਲਡ਼ੀ ਵਿੱਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਸ਼ਹਿਰੀ ਵੱਲੋਂ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪਾਰਟੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਮੁਜ਼ਾਹਰੇ ਵਿਚ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਜਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਅਤੇ ਹੋਰ ਅਹੁਦੇਦਾਰ ਸ਼ਾਮਿਲ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।ਇਸ ਮੌਕੇ ਆਪਣੇ ਸੰਬੋਧਨ ਵਿਚ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਤਾਂ ਕੀ ਕੰਮ ਕਰਨੇ ਪਹਿਲਾਂ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਵੀ ਵਾਪਸ ਲੈ ਲਈਆਂ।ਇਸ ਸਬੰਧੀ ਲੋੜਵੰਦ ਲੋਕਾਂ ਦੇ ਬਣਾਏ ਗਏ ਨੀਲੇ ਕਾਰਡ ਵੀ ਸਿਆਸੀ ਰੰਜਿਸ਼ ਤਹਿਤ ਕੱਟ ਦਿੱਤੇ ਗਏ ਜਿਸ ਕਾਰਨ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਸਮੱਗਰੀ ਵੀ ਪ੍ਰਾਪਤ ਨਹੀਂ ਹੋ ਸਕੀ। ਪੈਟਰੋਲ ਦੀਆਂ ਕੀਮਤਾਂ ਵਿੱਚ ਸੂਬੇ ਵੱਲੋਂ ਲਾਏ ਗਏ ਭਾਰੀ ਟੈਕਸਾਂ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਅਣਕਿਆਸਿਆ ਵਾਧਾ ਹੋ ਚੁੱਕਾ ਹੈ ਜੋ ਆਮ ਲੋਕਾਂ ਤੇ ਬਹੁਤ ਵੱਡਾ ਬੋਝ ਹੈ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਲਾਕਡਾਊਨ ਦੇ ਸਤਾਏ ਹੋਏ ਲੋਕਾਂ ਤੋਂ ਪ੍ਰਾਈਵੇਟ ਸਕੂਲਾਂ ਵੱਲੋਂ ਲਈਆਂ ਜਾ ਰਹੀਆਂ ਫ਼ੀਸਾਂ ਦੀ ਅਦਾਇਗੀ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਰਕੇ ਲੋਕਾਂ ਨੂੰ ਰਾਹਤ ਦੇਵੇ।ਇਸ ਮੌਕੇ ਡੀਜ਼ਲ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਬਾਰੇ ਬੋਲਦਿਆਂ ਵੱਖ ਵੱਖ ਅਕਾਲੀ ਆਗੂਆਂ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਤੇਲੀਆਂ ਕੀਮਤਾਂ ਘਟਣ ਦੇ ਬਾਵਜੂਦ ਦੇਸ਼ 'ਚ ਇਸ ਦੇ ਵਾਧੇ ਦਾ ਕਾਰਨ ਸਰਕਾਰਾਂ ਵੱਲੋਂ ਲਾਏ ਜਾ ਰਹੇ ਭਾਰੀ ਟੈਕਸ ਹਨ ਜਿਨ੍ਹਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ 'ਤੇ ਪਾਏ ਜਾ ਰਹੇ ਆਰਥਿਕ ਬੋਝ ਨੂੰ ਘਟਾਇਆ ਜਾ ਸਕੇ।

ਇਹ ਵੀ ਸਨ ਹਾਜ਼ਰ

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿਪਲਾਂਵਾਲਾ,ਬਲਰਾਜ ਸਿੰਘ ਚੌਹਾਨ, ਗੋਪਾਲ ਪਾਲੋ, ਰੂਪਲਾਲ ਥਾਪਰ, ਨਰਿੰਦਰ ਸਿੰਘ ਕੌਂਸਲਰ, ਸੰਤੋਖ ਸਿੰਘ ਔਜਲਾ ਕੌਂਸਲਰ, ਵਿਕਰਮਜੀਤ ਸਿੰਘ ਕਲਸੀ ਕੌਂਸਲਰ,ਮਨਜੀਤ ਸਿੰਘ ਰਾਏ ਕੌਂਸਲਰ, ਬਰਿੰਦਰ ਸਿੰਘ ਪਰਮਾਰ,ਹਰਜੀਤ ਸਿੰਘ ਮਠਾਰੂ,ਰਣਧੀਰ ਸਿੰਘ ਭਾਰਜ,ਹਰਪਿੰਦਰ ਸਿੰਘ ਲਾਡੀ ਕੌਂਸਲਰ,ਰਾਣਾ ਰਣਵੀਰ ਸਿੰਘ, ਮਨਮੋਹਨ ਸਿੰਘ ਚਾਵਲਾ, ਹਰਜਿੰਦਰ ਸਿੰਘ ਵਿਰਦੀ, ਪ੍ਰਭਪਾਲ ਸਿੰਘ ਬਾਜਵਾ, ਜਪਿੰਦਰਪਾਲ ਸਿੰਘ, ਸਤਵਿੰਦਰ ਸਿੰਘ ਆਹਲੂਵਾਲੀਆ,ਲਖਵੀਰ ਸਿੰਘ ਭਾਰਜ,ਮਹੇਸ਼ ਸਿੰਗਲਾ, ਹਰਮੀਤ ਸਿੰਘ ਮੀਤਾ, ਜੀਤੂ ਪੰਡੋਰੀ, ਦਿਲਪ੍ਰੀਤ ਸਿੰਘ,ਸੌਰਵ ਸ਼ਰਮਾ, ਹਰਦੀਪ ਸਿੰਘ ਡੌਲਾ, ਅਵਤਾਰ ਸਿੰਘ ਤਾਰੀ, ਪ੍ਰੀਤ ਅਸਲਾਮਾਬਾਦ,ਭੁਪਿੰਦਰਜੀਤ ਸਿੰਘ ,ਦਵਿੰਦਰ ਸਿੰਘ ਬੈਂਸ ਬਾਹੋਵਾਲ, ਬਰਜਿੰਦਰਜੀਤ ਸਿੰਘ,ਗੁਰਪ੍ਰੀਤ ਕੋਹਲੀ, ਜਪਿੰਦਰ ਪਾਲ ਸਿੰਘ, ਯਾਦਵਿੰਦਰ ਸਿੰਘ ਬੇਦੀ, ਜਸਪਾਲ ਜੋਸ਼,ਰਵਿੰਦਰ ਪਾਲ ਮਿੰਟੂ,ਇੰਦਰਜੀਤ ਕੰਗ, ਪਰਵਿੰਦਰ ਸਿੰਘ,ਹਰਦੀਪ ਸਿੰਘ ਦੀਪਾ, ਪੁਨੀਤ ਇੰਦਰ ਸਿੰਘ ਕੰਗ, ਅਮਰਪਾਲ ਸਿੰਘ, ਹਰਿੰਦਰ ਕਾਕਾ, ਸਿਮਰਪ੍ਰੀਤ ਗਰੇਵਾਲ, ਹਰਭਜਨ ਸਿੰਘ ਆਨੰਦ, ਕੁਲਦੀਪ ਸਿੰਘ ਬੱਬੂ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪਾਰਟੀ ਅਹੁਦੇਦਾਰ ਹਾਜ਼ਰ ਸਨ।

Posted By: Ramanjit Kaur