ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਉਰਦੂ ਦੇ ਸ਼੍ਰੋਮਣੀ ਸਾਹਿਤਕਾਰ ਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਬੁੱਧੀਜੀਵੀ ਤੇ ਚਿੰਤਕ ਪ੍ਰੋ. ਪ੍ਰੇਮ ਕੁਮਾਰ 'ਨਜ਼ਰ' ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਹਰਿਆਣਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।

ਇਸ ਮੌਕੇ ਵੱਡੀ ਗਿਣਤੀ ਵਿੱਚ ਸਾਹਿਤਕਾਰ, ਬੁੱਧੀਜੀਵੀ, ਪੱਤਰਕਾਰ, ਅਧਿਆਪਕ ਤੇ ਪ੍ਰਰੋਫੈਸਰ ਹਾਜ਼ਰ ਹੋਏ ਤੇ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਦੁਸ਼ਾਲਾ ਭੇਂਟ ਕਰ ਕੇ ਸਨਮਾਨ ਕੀਤਾ। ਪ੍ਰੋ. ਪ੍ਰੇਮ ਕੁਮਾਰ 'ਨਜ਼ਰ' ਦੀ ਚਿਤਾ ਨੂੰ ਉਨ੍ਹਾਂ ਦੇ ਵੱਡੇ ਸਪੁੱਤਰ ਅਤੁਲ ਕੁਮਾਰ, ਵਿਵੇਕ ਕੁਮਾਰ ਅਤੇ ਮੁਨੀਰ 'ਨਜ਼ਰ' ਨੇ ਅਗਨੀ ਵਿਖਾਈ।

ਇਸ ਮੌਕੇ ਐਡਵੋਕੇਟ ਰਘਵੀਰ ਟੇਰਕਿਆਣਾ ਸਾਹਿਤਕਾਰ, ਰਿਟਾ. ਪ੍ਰਿੰਸੀਪਲ ਹਰਚਰਨ ਸਿੰਘ, ਵਾਈਸ ਪ੍ਰਿੰਸੀਪਲ ਜਸਪਾਲ ਸਿੰਘ ਜੀਜੀਡੀਐੱਸਡੀ ਕਾਲਜ ਹਰਿਆਣਾ, ਪ੍ਰਿੰਸੀਪਲ ਡਾ. ਪਿ੍ਤਪਾਲ ਸਿੰਘ ਮਹਿਰੋਕ, ਪ੍ਰਿੰਸੀਪਲ ਪਰਵਿੰਦਰ ਸਿੰਘ, ਪ੍ਰਿੰਸੀਪਲ ਪਰਮਜੀਤ ਸਿੰਘ, ਪ੍ਰਿੰਸੀਪਲ ਸੁਖਵਿੰਦਰ ਕੌਰ ਅਕਾਲ ਅਕੈਡਮੀ ਮੱਖਣਗੜ੍ਹ, ਪ੍ਰਿੰਸੀਪਲ ਲਲਿਤ ਅਰੋੜਾ, ਅਨੀਤਾ ਲਾਰੈਂਸ ਡਾਇਰੈਕਟਰ ਟਿ੍ਨਿਟੀ ਸਕੂਲ ਅਸਲਪੁਰ, ਡਾ. ਸੁਨੀਲ ਸ਼ਰਮਾ,ਵਿਵੇਕ ਸਾਹਨੀ ਸੰਗੀਤਕਾਰ, ਅਸ਼ੋਕ ਪੁਰੀ ਨਿਰਦੇਸ਼ਕ ਬਹੁਰੰਗ ਕਲਾ ਮੰਚ, ਕੁੰਦਨ ਸਿੰਘ ਕਾਲਕਟ, ਗਾਇਕ ਗੁਰਦੀਪ ਸਿੰਘ ਸ਼ੇਰਗੜ੍ਹ, ਜਸਵੀਰ ਸਿੰਘ ਧੀਮਾਨ ਕੁਵੈਤ ਨਾਵਲਕਾਰ,ਕਸ਼ਿਸ਼ ਹੁਸ਼ਿਆਰਪੁਰੀ, ਰਾਜੇਸ਼ ਜੈਨ ਪੱਤਰਕਾਰ, ਪੱਤਰਕਾਰ ਗੁਰਬਿੰਦਰ ਸਿੰਘ ਪਲਾਹਾ, ਗਾਇਕ ਤੇ ਪੱਤਰਕਾਰ ਤਰਸੇਮ ਦੀਵਾਨਾ , ਮਧੂ ਸੂਦਨ ਪੱਤਰਕਾਰ, ਜਸਪਾਲ ਸਿੰਘ ਪੰਡੋਰੀ ਬੀਬੀ, ਨਵੀਨ ਸੇਠੀ ਬ੍ਰਾਂਚ ਮੈਨੇਜਰ ਰੈਲੀਗੇਅਰ ਹੈਲਥ ਇੰਸ਼ੋਰੈਂਸ,ਪਰਮਵੀਰ ਸਿੰਘ ਬਜਾਜ ਅਲਾਇੰਸ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਹੋਏ। ਪ੍ਰੋ. ਪ੍ਰੇਮ ਕੁਮਾਰ 'ਨਜ਼ਰ' ਨਮਿੱਤ ਅੰਤਿਮ ਅਰਦਾਸ ਤੇ ਰਸਮ ਪਗੜੀ 10 ਅਕਤੂਬਰ ਦਿਨ ਵੀਰਵਾਰ ਨੂੰ ਦੁਪਿਹਰ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸੰਤ ਲਾਲ ਸਿੰਘ ਡੀਸੀ ਰੋਡ ਹੁਸ਼ਿਆਰਪੁਰ ਵਿਖੇ ਹੋਵੇਗੀ।