ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਭੂਮੀ ਅਤੇ ਜਲ ਸੰਭਾਲ ਵਿਭਾਗ ਹੁਸ਼ਿਆਰਪੁਰ ਵਿਚ ਇਸ ਤਰ੍ਹਾਂ ਦੇ ਬੇਮਿਸਾਲ ਪ੍ਰਰਾਜੈਕਟ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਜਿਸ ਨਾਲ ਪਾਣੀ ਨੂੰ ਕੁਦਰਤੀ ਸਰੋਤਾਂ ਦੀ ਵਰਤੋਂ ਕੀਤੇ ਬਿਨ੍ਹਾਂ ਕਿਸਾਨ ਉਨਤ ਖੇਤੀ ਕਰ ਪਾਉਣਗੇ ਤੇ ਪਾਣੀ ਦੀ ਬਚਤ ਕਰਨਗੇ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਪਿੱਪਲਾਂਵਾਲਾ ਵਿਖੇ ਲੱਗੇ ਸੀਵਰੇਜ ਪਲਾਂਟ ਤੋਂ ਟਰੀਟ (ਸ਼ੁੱਧ) ਹੋ ਕੇ ਪਾਣੀ ਇਲਾਕੇ ਦੇ 7 ਪਿੰਡਾਂ ਦੀ ਸਿੰਚਾਈ ਲਈ ਉਪਲਬੱਧ ਕਰਵਾਉਣ ਲਈ ਪ੍ਰਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ 11.4 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਰਾਜੈਕਟ ਦੀ ਕੁਝ ਦਿਨਾਂ ਬਾਅਦ ਰਸਮੀ ਸ਼ੁਰੂਆਤ ਹੋ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਭਾਗ ਵੱਲੋਂ ਸੀਵਰੇਜ ਟਰੀਟਮੈਂਟ ਪਲਾਂਟ ਹੁਸ਼ਿਆਰਪੁਰ ਤੋਂ 7 ਪਿੰਡਾਂ ਜਿਸ ਵਿਚ ਪਿੱਪਲਾਂਵਾਲਾ, ਪੁਰਹੀਰਾਂ, ਬਸੀ ਦੌਲਤ ਖਾਂ, ਸਿੰਗੜੀਵਾਲ, ਕੁਰਾਂਗਣਾ, ਪੰਡੋਰੀ ਰੁਕਮਣ ਤੇ ਮੜੂਲੀ ਬ੍ਰਾਹਮਣਾ ਸ਼ਾਮਲ ਹਨ, ਦੇ ਖੇਤੀਯੋਗ ਰਕਬੇ ਦੀ ਸਿੰਚਾਈ ਲਈ ਪ੍ਰਰਾਜੈਕਟ ਤਿਆਰ ਕਰ ਲਿਆ ਗਿਆ ਹੈ ਅਤੇ ਜਲਦ ਹੀ ਜ਼ਮੀਨਦੋਜ਼ ਨਾਲੀਆਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਸਬੰਧਤ ਪਿੰਡਾਂ ਦੇ ਕਿਸਾਨਾਂ ਵੱਲੋਂ ਸ਼ਹਿਰ ਦੇ ਗੰਦੇ ਪਾਣੀ ਨੂੰ ਐੱਸਟੀਪੀ ਤਕ ਪਹੁੰਚਾਉਣ ਤੋਂ ਪਹਿਲਾਂ ਹੀ ਫੀਡਿੰਗ ਪਾਈਪ ਤੋੜ ਕੇ ਆਪਣੀਆਂ ਫ਼ਸਲਾਂ ਨੂੰ ਸਿੰਚਾਈ ਆਦਿ ਕੀਤੀ ਜਾ ਰਹੀ ਸੀ, ਜੋ ਕਿ ਇਕ ਵੱਡੀ ਸਮੱਸਿਆ ਸੀ ਕਿਉਂਕਿ ਇਸ ਗੰਦੇ ਪਾਣੀ ਨਾਲ ਕੀਤੀ ਗਈ ਸਿੰਚਾਈ ਤੋਂ ਪ੍ਰਰਾਪਤ ਫ਼ਸਲ ਸਰੀਰਕ ਤੌਰ 'ਤੇ ਨੁਕਸਾਨਦਾਇਕ ਹੈ ਅਤੇ ਇਸ ਤੋਂ ਇਲਾਵਾ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਵੀ ਪੈਦਾ ਹੋ ਰਹੀ ਸੀ। ਹੁਣ ਇਸ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਸੀਵਰੇਜ ਟਰੀਟਮੈਂਟ ਪਲਾਂਟ ਨਾਲ ਟਰੀਟਿਡ ਪਾਣੀ ਨੂੰ 7 ਵੱਖ-ਵੱਖ ਪਿੰਡਾਂ ਦੀ ਖੇਤੀ ਯੋਗ ਜ਼ਮੀਨ ਦੀ ਸਿੰਚਾਈ ਲਈ ਪ੍ਰਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ।

ਅਪਨੀਤ ਰਿਆਤ ਨੇ ਦੱਸਿਆ ਕਿ ਇਸ ਟਰੀਟਿਡ ਪਾਣੀ ਨਾਲ ਖੇਤੀ ਯੋਗ ਰਕਬੇ ਦੀ ਸਿੰਚਾਈ ਕੀਤੀ ਜਾਵੇਗੀ, ਜਿਸ ਨਾਲ ਫ਼ਸਲਾਂ ਦੇ ਝਾੜ ਵਿਚ ਵਾਧਾ ਹੋਵੇਗਾ ਤੇ ਬੇਕਾਰ ਜਾਂਦੇ ਪਾਣੀ ਨੂੰ ਜ਼ਮੀਨਦੋਜ਼ ਪਾਈਪਾਂ ਰਾਹੀਂ ਸਿੰਚਾਈ ਤਹਿਤ ਲਿਆਉਣ ਨਾਲ ਪਾਣੀ ਦੀ ਬਚਤ ਦੇ ਨਾਲ-ਨਾਲ ਵਾਤਾਵਰਨ ਵੀ ਸਾਫ਼ ਰਹੇਗਾ। ਉਨ੍ਹਾਂ ਦੱਸਿਆ ਕਿ ਸੀਵਰੇਜ ਬੋਰਡ ਅਤੇ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸਾਂਝੇ ਤੌਰ 'ਤੇ ਹੁਸ਼ਿਆਰਪੁਰ ਸ਼ਹਿਰ ਦੇ ਵੇਸਟ ਪਾਣੀ ਦਾ ਸੁਚਾਰੂ ਪ੍ਰਯੋਗ ਕਰਨ ਲਈ ਸੀਵਰੇਜ਼ ਟਰੀਟਮੈਂਟ ਪਲਾਂਟ ਤਿਆਰ ਕੀਤਾ ਗਿਆ ਹੈ, ਜਿਸ ਦੀ ਕਪੈਸਟੀ 30 ਐੱਮਐੱਲਡੀ ਹੈ। ਉਨ੍ਹਾਂ ਕਿਹਾ ਕਿ ਭੂਮੀ ਅਤੇ ਜਲ ਕੁਦਰਤੀ ਸਾਧਨ ਹੈ, ਜਿਸ ਦਾ ਉੱਤਮ ਪ੍ਰਯੋਗ ਸਮੇਂ ਦੀ ਮੁੱਖ ਜ਼ਰੂਰਤ ਹੈ। ਫ਼ਸਲ ਉਤਪਾਦਨ ਦੀ ਸਫ਼ਲਤਾ ਇਸ 'ਤੇ ਨਿਰਭਰ ਕਰਦੀ ਹੈ ਕਿ ਭੂਮੀ ਤੇ ਪਾਣੀ ਦਾ ਪ੍ਰਯੋਗ ਕਿੰਨੇ ਸੁਚਾਰੂ ਢੰਗ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ ਤਹਿਤ ਹੁਸ਼ਿਆਰਪੁਰ ਮੰਡਲ ਵੱਲੋਂ ਪਹਿਲਾਂ ਹੀ ਜ਼ਿਲ੍ਹੇ ਵਿਚ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਿਤ ਕੁਦਰਤੀ ਜਲ ਸਰੋਤਾਂ, ਵੇਸਟ ਪਾਣੀ ਦੀ ਸੰਭਾਲ ਲਈ ਵੱਖ-ਵੱਖ ਵਿਕਾਸ ਕੰਮ ਕਰਵਾਏ ਜਾ ਰਹੇ ਹਨ, ਜੋ ਕਿ ਪ੍ਰਸ਼ੰਸਾਯੋਗ ਹਨ।

ਭੂਮੀ ਮੰਡਲ ਰੱਖਿਆ ਅਫ਼ਸਰ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਕੀਤੇ ਗਏ ਯਤਨਾਂ ਦੇ ਚੱਲਦਿਆਂ ਇਸ ਸਿੰਚਾਈ ਪ੍ਰਰਾਜੈਕਟ ਲਈ 9.71 ਕਰੋੜ ਰੁਪਏ ਦੇ ਫੰਡ ਪ੍ਰਰਾਪਤ ਹੋ ਚੁੱਕੇ ਹਨ ਅਤੇ ਪ੍ਰਰਾਜੈਕਟ ਦਾ ਕੰਮ ਜਲਦ ਹੀ ਸ਼ੁਰੂ ਕਰਵਾਇਆ ਜਾ ਰਿਹਾ ਹੈ ਜੋ ਕਿ ਇਸ ਵਿਭਾਗ ਦੀ ਬਹੁਤ ਵੱਡੀ ਉਪਲਬੱਧੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਭਾਗ ਪਹਿਲਾਂ ਵੀ ਭੂਮੀ ਅਤੇ ਜਲ ਸੰਭਾਲ ਸਬੰਧੀ ਵਿਕਾਸ ਦੇ ਵੱਖ-ਵੱਖ ਕੰਮ ਕਰਵਾ ਰਿਹਾ ਹੈ। ਜਿਵੇਂ ਕਿ ਵਾਟਰ ਹਾਰਵੈਸਟਿੰਗ, ਰਿਚਾਰਜਿੰਗ ਸਟਰੱਕਚਰ, ਕਰੇਟ ਵਾਇਰ ਸਟਰੱਕਚਰ, ਰਿਟੇਨਿੰਗ ਵਾਲ, ਜ਼ਮੀਨਦੋਜ਼ ਨਾਲੇ ਤੇ ਮਾਈਕੋ੍ ਇਰੀਗੇਸ਼ਨ ਰਾਹੀਂ ਸਿੰਚਾਈ ਦੇ ਕੰਮ ਸ਼ਾਮਲ ਹਨ।