ਪੱਤਰ ਪੇ੍ਰਰਕ, ਗੜ੍ਹਸ਼ੰਕਰ : ਪੀਡੀ ਬੇਦੀ ਸੀਨੀਅਰ ਸੈਕੰਡਰੀ ਆਰੀਆ ਸਕੂਲ ਗੜ੍ਹਸ਼ੰਕਰ ਵਿਖੇ ਵੈਦਿਕ ਗਣਿਤ ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਸਕੂਲ ਦੇ ਪੰਜਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੂੰ ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਨੂੰ ਵੈਦਿਕ ਫਾਰਮੂਲਿਆਂ ਰਾਹੀਂ ਸਮਝਾਇਆ ਗਿਆ। ਪਿ੍ਰੰਸੀਪਲ ਮੀਨਾਕਸ਼ੀ ਉੱਪਲ ਨੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਇਕ ਮਕੈਨੀਕਲ ਵਿਸ਼ਾ ਹੈ ਜਿਸ ਨੂੰ ਵਾਰ ਵਾਰ ਕਰਨ ਤੇ ਹੀ ਸਮਝ ਆ ਸਕਦਾ ਹੈ। ਇਸ ਮੌਕੇ ਸਕੂਲ ਸਟਾਫ ਤੋਂ ਅਨੁਰਾਧਾ ਬਾਲੀ, ਰਿਤੂ ਕਾਂਡਾਂ, ਕਾਮਨਾ, ਮਨਦੀਪ ਸਿੰਘ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ ।