ਜਸਵਿੰਦਰ ਪਾਲ ਹੈਪੀ, ਬੁੱਲ੍ਹੋਵਾਲ : ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਸੁਸਾਇਟੀ ਬੋਕਾਰੋ ਝਾਰਖੰਡ ਵਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਹੁਸ਼ਿਆਰਪੁਰ ਟਾਂਡਾ ਰੋਡ ਨੈਣੋਵਾਲ ਵੈਦ ਵਿਖੇ ਲੋਹੜੀ ਦੇ ਉਤਸਵ ਦੇ ਸਬੰਧੀ ਸਮਾਗਮ ਕਰਵਾਇਆ ਗਿਆ¢ ਸਮਾਗਮ ਦਾ ਅਰੰਭ 'ਚ ਮੂਲ ਮੰਤਰ ਨਾਲ ਕੀਤਾ ਗਿਆ। ਜਿਸ ਦੌਰਾਨ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਚਾਣਨਾ ਪਾਇਆ ਗਿਆ। ਇਸ ਮੌਕੇ ਪਿ੫ੰਸੀਪਲ ਸਵਿੰਦਰ ਕੌਰ ਮੱਲੀ ਵੱਲੋਂ ਸਮਾਗਮ ਦੀ ਸ਼ਾਨੋ ਸ਼ੌਕਤ ਨੂੰ ਵਧਾਉਂਦੇ ਹੋਏ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਲੋਹੜੀ ਦੇ ਤਿਉਹਾਰ ਬਾਰੇ ਬੱਚਿਆਂ ਨੂੰ ਭਰਪੂਰ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਡੇ ਦੇਸ਼ ਦੇ ਪ੫ਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਅਰਾ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਸਕੂਲ 'ਚ ਲੜਕੀਆਂ ਦੀ ਸਿੱਖਿਆ ਲਈ 13 ਅਤੇ 14 ਜਨਵਾਦੀ ਨੂੰ ਪ੫ੀ ਪ੫ਾਇਮਰੀ ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਦਾਖਲੇ ਲਈ 50 ਪ੫ਤੀਸ਼ਤ ਦਾਖਲਾ ਫ਼ੀਸ ਮਾਫ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਸਕੂਲ ਪ੫ਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਉਪਰ ਉਠ ਕੇ ਵਧੀਆ ਸਿੱਖਿਆ ਲੈ ਕੇ ਚੰਗੇ ਨਾਗਰਿਕ ਬਣਨ ਲਈ ਪ੫ੇਰਿਤ ਕੀਤਾ ਜਾਂਦਾ ਹੈ। ਲੋਹੜੀ ਦੀਆਂ ਰਸਮਾਂ ਉਪਰੰਤ ਬੱਚਿਆਂ ਨੂੰ ਮੂਗਫਲੀ, ਚਿੜੜਵੇ, ਰੇੜੀਆਂ ਆਦਿ ਵੰਡੀਆਂ ਗਈਆਂ। ਬੱਚਿਆਂ ਵੱਲੋਂ ਵੱਖ ਵੱਖ ਗਤੀਵਿਧੀਆਂ ਦਾ ਪ੫ਦਰਸ਼ਨ ਕੀਤਾ। ਇਸ ਮੌਕੇ ਸਰਦਾਰ, ਤਰਲੋਚਨ ਸਿੰਘ, ਮੈਨੇਜਮੈਂਟ ਕਮੇਟੀ ਮੈਂਬਰ, ਨੇਤਰ ਗੋਲਕਲ ਆਰਕੀਟੈਕਟ ਬੁਕਾਰੋ ਝਾਰਖੰਡ ਆਦਿ ਸਮੂਹ ਸਟਾਫ਼ ਤੇ ਮੈਂਬਰ ਹਾਜ਼ਰ ਸਨ।