ਜਾਗਰਣ ਟੀਮ, ਹੁਸ਼ਿਆਰਪੁਰ : ਸੰਸਕ੍ਰਿਤ ਦੇ ਪ੍ਰਸਿੱਧ ਵਿਦਵਾਨ ਡਾ. ਸ਼ਿਵਾਧਰ ਚੌਬੇ ਦਾ 70 ਸਾਲ ਦੀ ਉਮਰ ਵਿੱਚ ਵੀਰਵਾਰ ਸਵੇਰ ਦੇਹਾਂਤ ਹੋ ਗਿਆ। ਦੱਸਣਾ ਬਣਦਾ ਹੈ ਕਿ ਡਾ. ਸ਼ਿਵਾਧਰ ਚੌਬੇ ਸੰਸਕ੍ਰਿਤ ਦੇ ਪੰਜਾਬ ਦੇ ਵੱਡੇ ਵਿਦਵਾਨਾਂ ਵਿੱਚੋਂ ਸਨ। ਉਹ 2014 ਵਿੱਚ ਐੱਸਡੀ ਸੰਸਕ੍ਰਿਤ ਕਾਲਜ ਹੁਸ਼ਿਆਰਪੁਰ ਵਿੱਚੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਵੀਰਵਾਰ ਦੁਪਹਿਰ ਬਹਾਦਰਪੁਰ ਸਮਸ਼ਾਨਘਾਟ ਵਿੱਚ ਕੀਤਾ ਗਿਆ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਡਾ. ਸ਼ਿਵਾਧਰ ਚੌਬੇ ਦੇ ਅਚਨਚੇਤ ਦਿਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Posted By: Jagjit Singh