ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਪਿਛਲੇ ਦਿਨੀਂ ਸੈਣੀ ਭਵਨ ਚੰਡੀਗੜ ਵਿਖੇ ਸੈਣੀ ਯੂਥ ਫੈਡਰੇਸ਼ਨ ਦੀ ਸੂਬਾ ਕਾਰਜਕਾਰਨੀ ਤੇ ਕੋਰ ਕਮੇਟੀ ਦੀ ਅਹਿਮ ਬੈਠਕ ਸੂਬਾ ਜਨਰਲ ਸਕੱਤਰ ਗੁਰਜਿੰਦਰ ਸਿੰਘ ਮੰਝਪੁਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਬੈਠਕ 'ਚ ਕੌਮੀ ਪ੍ਰਧਾਨ ਨਰਿੰਦਰ ਸਿੰਘ ਲਾਲੀ ਅਤੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਬੈਠਕ ਦੌਰਾਨ ਜਿੱਥੇ ਜਥੇਬੰਦਕ ਢਾਂਚੇ ਤੇ ਸੈਣੀ ਸਮਾਜ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਉੱਥੇ ਹੀ ਜਥੇਬੰਦੀ ਦਾ ਵਿਸਥਾਰ ਕਰਦੇ ਹੋਏ ਕੰਵਲਦੀਪ ਸੈਣੀ ਖਰੜ ਤੇ ਗੁਰਪ੍ਰਰੀਤ ਸਿੰਘ ਸੈਣੀ ਹੁਸ਼ਿਆਰਪੁਰ ਨੂੰ ਸੂਬਾ ਕੋਰ ਕਮੇਟੀ ਵਿਚ ਸ਼ਾਮਲ ਕੀਤਾ ਗਿਆ।

ਬੈਠਕ ਨੂੰ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਢਾਡੇਕਟਵਾਲ ਨੇ ਦੱਸਿਆ ਕਿ ਫੈਡਰੇਸ਼ਨ ਵੱਲੋਂ ਜਲਦੀ ਹੀ ਪੰਜਾਬ ਦੇ ਸਾਰਿਆਂ ਜ਼ਿਲਿ੍ਹਆਂ ਵਿਚ ਪ੍ਰਧਾਨ ਤੇ ਹੋਰ ਅਹੁੱਦੇਦਾਰ ਥਾਪ ਕੇ ਵੱਖ-ਵੱਖ ਹਲਕਿਆਂ ਅੰਦਰ ਜ਼ੋਨਲ ਅਹੁੱਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂÎ ਦੱਸਿਆ ਕਿ ਕੌਮੀ ਪ੍ਰਧਾਨ ਨਰਿੰਦਰ ਸਿੰਘ ਲਾਲੀ ਦੀ ਅਗਵਾਈ ਵਿੱਚ ਪੰਜਾਬ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ, ਝਾਰਖੰਡ ਆਦਿ ਸੂਬਿਆਂ 'ਚ ਵੀ ਸੈਣੀ ਸਮਾਜ ਦੇ ਨੌਜਵਾਨ ਵਰਗ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰ ਕੇ ਸੈਣੀ ਭਾਈਚਾਰੇ ਦੇ ਵਿਕਾਸ ਲਈ ਤੇਜੀ ਨਾਲ ਕਾਰਜ ਕੀਤੇ ਜਾ ਰਹੇ ਹਨ। ਆਪਣੇ ਸੰਬੋਧਨ ਵਿਚ ਨਰਿੰਦਰ ਸਿੰਘ ਲਾਲੀ ਨੇ ਕਿਹਾ ਕਿ ਸੈਣੀ ਸਮਾਜ ਸਦਾ ਸੰਘਰਸ਼ਸ਼ੀਲ ਹੀ ਰਿਹਾ ਹੈ ਤੇ ਸੈਣੀ ਭਾਈਚਾਰੇ ਨੇ ਦੇਸ਼ ਦੇ ਵਿਕਾਸ ਵਿੱਚ ਜ਼ਕਿਰਯੋਗ ਯੋਗਦਾਨ ਪਾਇਆ ਹੈ। ਪਰ ਸਮਾਜਿਕ ਤੇ ਸਿਆਸੀ ਪੱਧਰ 'ਤੇ ਸੈਣੀ ਸਮਾਜ ਨੂੰ ਅਣਗੌਲਿਆਂ ਹੀ ਕੀਤਾ ਜਾਂਦਾ ਰਿਹਾ ਹੈ।

ਜਿਸ ਕਰ ਕੇ ਸੈਣੀ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਨ ਅਤੇ ਭਾਈਚਾਰੇ ਦੇ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਜਿੱਥੇ ਸਮੂਹਿਕ ਸਹਿਯੋਗ ਨਾਲ ਦਰਪੇਸ਼ ਸਮੱਸਿਆਵਾਂ ਦਾ ਹੱਲ ਕੱਿਢਆ ਜਾਵੇਗਾ ਉੱਥੇ ਹੀ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਤੇਜ਼ੀ ਲਿਆਂਦੀ ਜਾਵੇਗੀ। ਉਨਾਂ੍ਹ ਦੱਸਿਆ ਕਿ ਜਲਦ ਹੀ ਸੈਣੀ ਯੂਥ ਫੈਡਰੇਸ਼ਨ ਵੱਲੋਂ ਸੈਣੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਪ੍ਰਸ਼ਾਸ਼ਨਿਕ ਅਹੁੱਦਿਆਂ ਪ੍ਰਤੀ ਮਾਰਗ ਦਰਸ਼ਨ ਕਰਨ ਲਈ ਵਿਸ਼ੇਸ਼ ਅਕੈਡਮੀਆਂ ਦੀ ਸਥਾਪਨਾ ਵੀ ਕੀਤੀ ਜਾਵੇਗੀ ਤੇ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਸੈਣੀ ਭਵਨਾਂ ਦੇ ਨਿਰਮਾਣ ਸੰਬੰਧੀ ਵੀ ਵਿਉਂਤਬੰਦੀ ਕੀਤੀ ਜਾ ਰਹੀ ਹੈ।

ਇਸ ਮੌਕੇ ਪੋ੍. ਜਸਵਿੰਦਰ ਸਿੰਘ ਖੁਣ ਖੁਣ, ਕਮਲਜੀਤ ਸਿੰਘ ਡੱਲੀ, ਪਰਮਿੰਦਰ ਸਿੰਘ, ਸੁਿਲੰਦਰ ਸਿੰਘ ਕੰਢੀ, ਤਰਲੋਚਨ ਸਿੰਘ ਬਿੱਟੂ, ਕੁਲਬੀਰ ਸੈਣੀ, ਜਤਿਨ ਸੈਣੀ, ਜਤਿੰਦਰਪਾਲ ਸਿੰਘ ਸੈਣੀ, ਅਮਨਦੀਪ ਸੈਣੀ, ਰਣਜੀਤ ਸਿੰਘ ਸੈਣੀ ਪਟਿਆਲਾ, ਪਰਮਿੰਦਰ ਸਿੰਘ ਸ਼ਾਮਪੁਰੀ, ਗੁਰਪ੍ਰਰੀਤ ਸਿੰਘ ਸੈਣੀ ਪਟਿਆਲਾ, ਦਵਿੰਦਰ ਸਿੰਘ ਡੇਰਾ ਬੱਸੀ, ਲਖਵਿੰਦਰ ਸੈਣੀ ਡੇਰਾ ਬੱਸੀ, ਵਿੱਕੀ ਸੈਣੀ ਮੋਹਾਲੀ, ਮੋਹਿਤ ਸੈਣੀ ਕੁਰੂਕਸ਼ੇਤਰ, ਰਾਕੇਸ਼ ਸੈਣੀ ਕੈਥਲ, ਅਰਵਿੰਦਰ ਸਿੰਘ ਬੱਬੂ ਜਗੈਤ, ਰਾਮ ਰਤਨ ਸਿੰਘ ਸੈਣੀ, ਸੁਖਵਿੰਦਰ ਸੈਣੀ, ਕਮਲਦੀਪ ਸਿੰਘ ਸੈਣੀ ਆਦਿ ਨੇ ਬੈਠਕ ਵਿਚ ਸ਼ਮੂਲੀਅਤ ਕੀਤੀ।