ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : 'ਸਹੋਦਿਆ ਖੇਡਾਂ-2022' ਤਹਿਤ ਕਰਵਾਏ ਗਏ ਜ਼ੋਨ-2 ਤੇ 3 ਦੇ ਮੁਕਾਬਲਿਆਂ ਦੌਰਾਨ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਊਨਾ ਰੋਡ ਹੁਸ਼ਿਆਰਪੁਰ ਤੇ ਗੜ੍ਹਸ਼ੰਕਰ ਦੇ ਖਿਡਾਰੀਆਂ ਨੇ ਬੈਡਮਿੰਟਨ ਅੰਡਰ-19, ਅੰਡਰ-17 'ਚ ਹਿੱਸਾ ਲੈਂਦਿਆਂ ਪਹਿਲੇ ਤੇ ਦੂਸਰੇ ਸਥਾਨ 'ਤੇ ਰਹਿੰਦਿਆਂ ਗੋਲਡ ਤੇ ਬਰੌਂਜ ਮੈਡਲ ਜਿੱਤੇ ਹਨ। ਸੇਂਟ ਸਲੋਜਰ ਸਕੂਲ ਊਨਾ ਰੋਡ ਦੀ ਡਾਇਰੈਕਟਰ ਉਰਮਿਲ ਸੂਦ ਨੇ ਦੱਸਿਆ ਕਿ ਸਹੋਦਿਆ ਖੇਡਾਂ ਜ਼ੋਨ-2 ਦੇ ਹੁਸ਼ਿਆਰਪੁਰ ਵਿਖੇ ਕਰਵਾਏ ਬੈਡਮਿੰਟਰ ਟੂਰਨਾਮੈਂਟ ਅੰਡਰ-19 'ਚ 2 ਕਮਰਸ ਸਟ੍ਰੀਮ ਦੇ ਵਿਦਿਆਰਥੀਆਂ ਗੌਰਵ ਕਲੇਰ ਤੇ 2 ਨਾਨ-ਮੈਡੀਕਲ ਸਟ੍ਰੀਮ ਦੇ ਵਿਦਿਆਰਥੀ ਪਾਰਸ ਨੇ ਲੜਕਿਆਂ ਦੇ ਡਬਲਜ਼ ਮੁਕਾਬਲੇ 'ਚ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਵਿਦਿਆਰਥੀ ਪਾਰਸ ਨੇ ਸਿੰਗਲਜ਼ ਮੁਕਾਬਲੇ 'ਚ ਬਰੌਂਜ ਮੈਡਲ ਜਿੱਤਿਆ ਹੈ। ਇਸੇ ਤਰ੍ਹਾਂ ਸੇਂਟ ਸੋਲਜਰ ਸਕੂਲ ਗੜ੍ਹਸ਼ੰਕਰ ਦੇ ਡਾਇਰੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਹੋਦਿਆ ਖੇਡਾਂ ਜ਼ੋਨ-3 ਦੇ ਪਿੰਡ ਚੱਗਰਾਂ ਵਿਖੇ ਕਰਵਾਏ ਗਏ ਬੈਡਮਿੰਟਨ ਟੂਰਨਾਮੈਂਟ ਅੰਡਰ-19 ਦੌਰਾਨ ਕੋਚ ਜਸਪ੍ਰਰੀਤ ਸਿੰਘ ਤੇ ਡੀਪੀ ਯਸ਼ਪਾਲ ਸਿੰਘ ਰਾਣਾ ਦੀ ਅਗਵਾਈ 'ਚ ਲੜਕਿਆਂ ਦੇ ਸਿੰਗਲਜ਼ ਮੁਕਾਬਲੇ 'ਚ ਵਿਦਿਆਰਥੀ ਅਰਜੁਨ ਕੁਮਾਰ ਨੇ ਪਹਿਲੇ ਸਥਾਨ 'ਤੇ ਰਹਿੰਦਿਆਂ ਗੋਲਡ ਮੈਡਲ ਜਿੱਤਿਆ। ਲੜਕਿਆਂ ਦੇ ਡਬਲਜ਼ ਮੁਕਾਬਲੇ 'ਚ ਵਿਦਿਆਰਥੀ ਦਿਲਪ੍ਰਰੀਤ ਤੇ ਅਰਜੁਨ ਕੁਮਾਰ ਨੇ ਬਰੌਂਜ ਮੈਡਲ ਪ੍ਰਰਾਪਤ ਕੀਤਾ। ਇਸ ਤੋਂ ਇਲਾਵਾ ਅੰਡਰ-17 ਮੁਕਾਬਲੇ 'ਚ ਵਿਦਿਆਰਥੀ ਸੌਰਵ ਯਾਦਵ, ਹਰਸ਼ ਪਾਰਤੀ, ਉਤਕਰਸ਼ ਪਾਂਡੇ, ਮੰਨਤ ਸਹੋਤਾ, ਮੋਹਿਤ ਰਾਣਾ, ਭਵਰੂਪ ਸਿੰਘ, ਪਿਯੂਸ਼ ਚੌਹਾਨ, ਹਰਸ਼ ਨੂਰੀ ਤੇ ਸੁਰਜੀਤ ਸਿੰਘ ਨੂੰ ਵਧੀਆ ਪ੍ਰਦਰਸ਼ਨ ਲਈ ਪ੍ਰਮਾਣ ਪੱਤਰ ਪ੍ਰਰਾਪਤ ਕੀਤਾ। ਡਾਇਰੈਕਟਰ ਸੁਖਦੇਵ ਸਿੰਘ, ਡਾਇਰੈਕਟਰ ਉਰਮਿਲ ਸੂਦ ਤੇ ਪਿੰ੍ਸੀਪਲ ਸ਼ੈਲੀ ਭੱਲਾ ਨੇ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਨਾਂ੍ਹ ਦੇ ਮਾਪਿਆਂ ਨੂੰ ਵਧਾਈ ਦਿੱਤੀ।