<

p> ਸੁਰਿੰਦਰ ਿਢੱਲੋਂ , ਟਾਂਡਾ ਉੜਮੁੜ : ਪਿੰਡ ਜਲਾਲਪੁਰ ਵਿਖੇ ਦੋ ਦਿਨ ਪਹਿਲਾਂ ਤੜਕਸਾਰ ਸਵੇਰੇ ਸਾਢੇ ਛੇ ਵਜੇ ਤਿੰਨ ਚਾਰ ਲੁਟੇਰਿਆਂ ਨੇ ਪਿੰਡ ਦੇ ਹੀ ਬਲਵੀਰ ਸਿੰਘ ਦੇ ਘਰ ਅੰਦਰ ਵੜ ਕੇ ਤੇਜ਼ ਹਥਿਆਰਾਂ ਦੇ ਜ਼ੋਰ 'ਤੇ ਪਰਿਵਾਰਕ ਮੈਂਬਰਾਂ ਕੋਲੋਂ 40 ਹਜ਼ਾਰ ਦੀ ਨਕਦੀ ਤੇ ਦੋ ਤੋਲੇ ਸੋਨੇ ਦੀ ਚੇਨ ਖੋਹ ਕੇ ਲੈ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਜਲਾਲਪੁਰ ਥਾਣਾ ਟਾਂਡਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਸਾਢੇ ਛੇ ਵਜੇ ਤਿੰਨ ਚਾਰ ਵਿਅਕਤੀ ਸਾਡੇ ਘਰ ਅੰਦਰ ਆ ਵੜੇ ਜੋ ਤੇਜ਼ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਪਹਿਲਾਂ ਪੈਸਿਆਂ ਦੀ ਮੰਗ ਕੀਤੀ ਤੇ ਫਿਰ ਹਥਿਆਰਾਂ ਦੀ ਨੋਕ ਤੇ ਸਾਢੇ ਘਰ 'ਚ ਸੰਦੀਪ ਕੌਰ ਦੇ ਕਮਰੇ 'ਚ ਵੜ ਕੇ ਉਸ ਨਾਲ ਕੁੱਟਮਾਰ ਕਰਕੇ ਉਸਦੀ ਅਲਮਾਰੀ 'ਚ ਪਏ 40 ਹਜ਼ਾਰ ਰੁਪਏ ਦੀ ਨਕਦੀ ਤੇ ਦੋ ਤੋਲੇ ਸੋਨੇ ਦੀ ਚੈਨੀ ਖੋਹ ਕੇ ਲੈ ਗਏ। ਇੰਨ੍ਹਾਂ ਵਿਅਕਤੀਆਂ 'ਚੋਂ ਇਕ ਵਿਅਕਤੀ ਪਵਨਦੀਪ ਸਿੰਘ ਪੁੱਤਰ ਬਲਵੀਰ ਲਾਲ ਸੀ। ਜਿਸ ਨੂੰ ਅਸੀਂ ਪਛਾਣ ਲਿਆ ਜੋ ਸਾਡੇ ਪਿੰਡ ਦਾ ਹੀ ਹੈ। ਵਾਰਦਾਤ ਹੋਣ ਤੋਂ ਬਾਅਦ ਬਲਵੀਰ ਸਿੰਘ ਨੇ ਥਾਣਾ ਟਾਂਡਾ ਵਿਖੇ ਇਸ ਘਟਨਾ ਦੀ ਸੂਚਨਾ ਟਾਂਡਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਵਾਪਰੀ ਘਟਨਾ ਦਾ ਜ਼ਾਇਜ਼ਾ ਲਿਆ ਤੇ ਬਲਵੀਰ ਸਿੰਘ ਦੇ ਬਿਆਨ ਦਰਜ਼ ਕਰਨ ਤੋਂ ਬਾਅਦ ਟਾਂਡਾ ਪੁਲਿਸ ਨੇ ਉਕਤ ਪਵਨਦੀਪ ਸਿੰਘ ਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ¢