ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਕਿਸਾਨ ਸੰਘਰਸ਼ ਦੇ ਸਿੱਟੇ ਵਜੋਂ ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨ ਰੱਦ ਕੀਤੇ ਜਾਣੇ ਸੰਘਰਸ਼ੀ ਜਥੇਬੰਦੀਆਂ ਦੀ ਵੱਡੀ ਜਿੱਤ ਹੈ ਤੇ ਸੈਂਕੜੇ ਸ਼ਹੀਦੀਆਂ ਮਗਰੋਂ ਮਿਲੀ ਸਫ਼ਲਤਾ ਕਿਸਾਨ ਆਗੂਆਂ ਦੇ ਸਿਰੜ ਅਤੇ ਸੂਝਬੂਝ ਦਾ ਨਤੀਜਾ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਮੁਕੇਰੀਆਂ ਦੇ ਹਲਕਾ ਇੰਚਾਰਜ ਪੋ੍. ਜੀਐੱਸ ਮੁਲਤਾਨੀ ਨੇ ਮੁਕੇਰੀਆਂ ਵਿਖੇ ਪਾਰਟੀ ਵਲੰਟੀਅਰਾਂ ਦੀ ਬੈਠਕ ਦੌਰਾਨ ਕਰਦਿਆਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿਚ ਅਨੇਕਾਂ ਕਿਸਾਨ ਸ਼ਹੀਦ ਹੋ ਗਏ ਤੇ ਕਿਸਾਨਾਂ ਨੇ ਸਰਦੀ, ਗਰਮੀ, ਬਾਰਸ਼ ਦੀ ਰੁੱਤ ਸਮੇਤ ਦੀਵਾਲੀ, ਲੋਹੜੀ ਅਤੇ ਹੋਰ ਬਹੁਤ ਸਾਰੇ ਤਿਉਹਾਰ ਦਿੱਲੀ ਦੇ ਬਾਰਡਰ 'ਤੇ ਗੁਜ਼ਾਰੇ ਹਨ। ਉਨਾਂ੍ਹ ਕਿਹਾ ਕਿ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਅਤੇ ਉਨਾਂ੍ਹ ਦੇ ਨੁਮਾਇੰਦੇ ਭਾਰੀ ਸ਼ਲਾਘਾ ਅਤੇ ਵਧਾਈ ਦੇ ਪਾਤਰ ਹਨ। ਉਨਾਂ੍ਹ ਨੇ ਅੱਗੇ ਕਿਹਾ ਕਿ ਕਿਸਾਨੀ ਦੀ ਆਰਥਿਕ ਸਥਿਤੀ ਨੂੰ ਉੱਪਰ ਚੁੱਕਣ ਲਈ ਕੇਂਦਰ ਸਰਕਾਰ ਨੂੰ ਸੱਚਮੁੱਚ ਹੀ ਕਿਸਾਨ ਪੱਖੀ ਕਾਨੂੰਨ ਤੇ ਨਿਯਮ ਘੜੇ ਜਾਣੇ ਚਾਹੀਦੇ ਹਨ ਕਿਉਂ ਜੋ ਜੇ ਕਿਸਾਨੀ ਲਾਹੇਵੰਦ ਧੰਦਾ ਬਣੇਗਾ ਤਾਂ ਹੀ ਬਾਕੀ ਸਾਰੇ ਧੰਦੇ ਵੀ ਲਾਹੇਵੰਦ ਹੋ ਸਕਦੇ ਹਨ।

ਇਸ ਮੌਕੇ ਸੂਬੇਦਾਰ ਮੇਜਰ ਅਵਤਾਰ ਸਿੰਘ ਭੰਗਾਲਾ, ਅਮਿਤ ਕੁਮਾਰ, ਹਰਜੀਤ ਸਿੰਘ ਸਹੋਤਾ, ਅਮਰਜੀਤ ਸਿੰਘ ਸੈਣੀ, ਸੁੱਚਾ ਸਿੰਘ ਐਸਡੀਓ, ਬਖਸ਼ੀਸ਼ ਸਿੰਘ ਫੌਜੀ, ਮਹਿੰਦਰ ਸਿੰਘ ਜੇਈ, ਰਾਜਿੰਦਰ ਕੁਮਾਰ, ਮਨਜੀਤ ਸਿੰਘ, ਪੰਕਜ ਕੁਮਾਰ, ਜਤਿੰਦਰ ਸ਼ਰਮਾ, ਦਰਸ਼ਨ ਸਿੰਘ, ਜਤਿੰਦਰ ਸਿੰਘ, ਨਰਿੰਦਰ ਕੁਮਾਰ ਗੋਲਡੀ, ਨਵੀ ਚੌਧਰੀ, ਚੰਨਣ ਸਿੰਘ, ਦਲਜੀਤ ਸਿੰਘ ਸਮੇਤ ਹੋਰ ਬਹੁਤ ਸਾਰੇ ਅਹੁਦੇਦਾਰ ਅਤੇ ਵਲੰਟੀਅਰ ਹਾਜ਼ਰ ਸਨ।