ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਪਿੰਡ ਇਬਰਾਹੀਮ ਪੁਰ ਵਿਖੇ ਉੱਘੇ ਸਮਾਜ ਸੇਵਕ ਹਰਵੇਲ ਸਿੰਘ ਸੈਣੀ ਵੱਲੋਂ ਸੋਮਵਾਰ ਨੂੰ ਲਗਪਗ 80 ਪਰਿਵਾਰਾਂ ਤਕ ਘਰ ਘਰ ਰਾਸ਼ਨ ਪਹੁੰਚਾਇਆ ਗਿਆ।ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਕੀਤੀ ਗਈ ਅਤੇ ਇਸ ਉਪਰੰਤ ਗ੍ੰਥੀ ਸਿੰਘਾਂ ਨੂੰ ਰਾਸ਼ਨ ਭੇਟ ਕਰਕੇ ਪਿੰਡ 'ਚ ਘਰ-ਘਰ ਜਾ ਕੇ ਰਾਸ਼ਨ ਦੀਆਂ ਕਿੱਟਾਂ ਤੇ ਚੱਪਲਾਂ ਵੰਡੀਆਂ ਗਈਆਂ।ਜਾਣਕਾਰੀ ਦਿੰਦਿਆਂ ਹਰਵੇਲ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਦੇ ਆਸਟ੍ਰੇਲੀਆ ਰਹਿੰਦੇ ਭਤੀਜਿਆਂ ਨੇ ਇਹ ਸੇਵਾ ਕਰਵਾਈ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਬਲਜੀਤ ਸਿੰਘ ਆਸਟ੍ਰੇਲੀਆ ਦਾ ਇਸ ਕਾਰਜ ਲਈ ਧੰਨਵਾਦ ਕੀਤਾ।ਇਸ ਮੌਕੇ ਭਾਪਾ ਜੋਗਿੰਦਰ ਸਿੰਘ, ਅਨੂਪ ਸਿੰਘ ਭੱਦਰੂ ਸੂਬਾਈ ਮੀਤ ਪ੍ਰਧਾਨ ਜਨਤਾ ਦਲ ਯੂਨਾਇਟੇਡ, ਬੀਬੀ ਪਰਮਜੀਤ ਕੌਰ, ਅਵਤਾਰ ਸਿੰਘ ਸੈਣੀ, ਕੁਲਵੰਤ ਸਿੰਘ ਸੈਣੀ, ਅਵਤਾਰ ਸਿੰਘ ਦੇਣੋਵਾਲ, ਤਲਵਿੰਦਰ ਸਿੰਘ,ਭਾਈ ਸੁਰਿੰਦਰ ਸਿੰਘ, ਜਰਨੈਲ ਸਿੰਘ, ਕਰਤਾਰ ਸਿੰਘ, ਹਰਜੀਤ ਸਿੰਘ, ਪ੍ਰਭਜੋਤ ਸਿੰਘ, ਅਮਨਪ੍ਰਰੀਤ ਸਿੰਘ, ਸ਼ਰਨਜੀਤ ਸਿੰਘ, ਸ਼ਿੰਗਾਰਾ ਸਿੰਘ ਅਤੇ ਹੋਰ ਵੀ ਹਾਜ਼ਰ ਸਨ।