ਨਰਿੰਦਰ ਮਾਹੀ, ਬੰਗਾ : ਲੋੜਵੰਦਾਂ ਦੀ ਸਹਾਇਤਾ ਤਹਿਤ ਆਰੰਭੇ ਯਤਨਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਜੀਤ ਸਿੰਘ ਭਾਟੀਆ ਐੱਮਸੀ ਦੀ ਅਗਵਾਈ ਹੇਠ 10 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਵੰਡੀ ਗਈ। ਇਸ ਦੌਰਾਨ ਭਾਟੀਆ ਨੇ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ 13ਵੀਂ ਲੜੀ ਸੀ ਅਤੇ ਇਸੇ ਤਰ੍ਹਾਂ ਇਹ ਸੇਵਾ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਰਮੇਸ਼ ਭਾਟੀਆ, ਰਾਜਵਿੰਦਰ ਕੌਰ, ਕੁਲਵਿੰਦਰ ਕੌਰ, ਸੁਰਿੰਦਰ ਕੌਰ, ਗੀਤਾ ਪਾਸੀ, ਗੁਰਸ਼ਰਨ ਕੌਰ, ਮੋਹਣ ਸਿੰਘ ਮਾਨ ਯੂਐੱਸਏ ਦਾ ਭਰਵਾਂ ਸਹਿਯੋਗ ਰਿਹਾ।