ਸਤਨਾਮ ਲੋਈ, ਮਾਹਿਲਪੁਰ : 108 ਸੰਤ ਬਾਬਾ ਮਾਹਨ ਦਾਸ ਦੀ ਯਾਦ ਨੂੰ ਸਮਰਪਿਤ 19ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਸੰਤ ਬਾਬਾ ਕਿਰਪਾਲ ਦਾਸ ਦੀ ਅਗਵਾਈ ਵਿਚ ਜਾਰੀ ਹੈ। ਸ਼ੁੱਕਰਵਾਰ ਨੂੰ ਖੇਡੇ ਗਏ ਮੈਚਾਂ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਸ਼ਾਮਲ ਹੋਏ ਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਤੇ ਖਿਡਾਰੀਆਂ ਨੂੰ ਨਸ਼ਾ ਰਹਿਤ ਖੇਡਣ ਲਈ ਪੇ੍ਰਿਤ ਕੀਤਾ। ਇਸ ਮੌਕੇ ਉਨਾਂ੍ਹ ਨਾਲ ਸਰਪੰਚ ਰਸ਼ਪਾਲ ਸਿੰਘ ਲਾਲੀ, ਗੁਰਨਾਮ ਸਿੰਘ ਬੈਂਸ, ਜਗਜੀਤ ਸਿੰਘ ਗਣੇਸ਼ਪੁਰ, ਸੁਖਦੇਵ ਸਾਹਨੀ, ਗੁਰਮੇਜ ਸਿੰਘ ਗੇਜਾ ਕਾਲੇਵਾਲ ਫੱਤੂ ,ਚੈਨ ਸਿੰਘ , ਤਕਦੀਰ ਸਿੰਘ ਨੰਬਰਦਾਰ, ਰਾਮ ਪਾਲ, ਜਗਜੀਤ ਸਿੰਘ ਬੈਂਸ, ਪਰਮਿੰਦਰ ਸਿੰਘ ਮੈਨੂ, ਜਸਵੀਰ ਸਿੰਘ ਕੋਚ, ਕਮਲਜੀਤ ਸਿੰਘ , ਰਮਨ ਦੀਪ ਸਿੰਘ, ਨਾਲ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਰਕਾਰੀ ਮਿਡਲ ਸਕੂਲ ਭਾਰਟਾ ਦੇ ਇੰਚਾਰਜ ਗੁਰਪ੍ਰਰੀਤ ਕੌਰ ਹਾਜ਼ਰ ਸਨ।

ਖੇਡੇ ਗਏ ਮੈਚਾਂ ਵਿਚ ਭਾਰਟਾ ਨੇ ਕਹਾਰਪੁਰ ਨੂੰ 1-0 ਨਾਲ, ਰਾਮਪੁਰ ਸੈਣੀਆਂ ਨੇ ਭਾਮ ਨੂੰ ਪੈਨਲਟੀ ਕਿੱਕ ਰਾਹੀਂ 4-3 ਨਾਲ ਹਰਾਇਆ।