ਨਵਜੋਤ ਧਾਮੀ ਹਾਜੀਪੁਰ

ਸਿਵਲ ਸਰਜਨ ਡਾ. ਪਰਵਿੰਦਰ ਕੌਰ ਦੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ.. ਸ਼ੈਲੀ ਬਾਜਵਾ ਦੀ ਅਗਵਾਈ ਹੇਠ ਪੀਐਚਸੀ. ਹਾਜੀਪੁਰ ਵਿਖੇ ਡੇਂਗੂ ਦੀ ਰੋਕਥਾਮ ਸਬੰਧੀ ਹਾਜੀਪੁਰ ਵਿਖੇ ਰੈਲੀ ਕੱਢੀ ਗਈ। ਇਸ ਰੈਲੀ ਵਿਚ ਸੀਨੀਅਰ ਸੈਕ.ੰਡਰੀ ਸਕੂਲ ਹਾਜੀਪੁਰ ਦੀਆਂ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਰੈਲੀ ਵਿਚ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਬੀ.ਈ.ਈ. ਬਚਿੱਤਰ ਸਿੰਘ ਮਾਨ ਅਤੇ ਐਚਆਈ. ਰਵਿੰਦਰ ਕੁਮਾਰ ਵੱਲੋਂ ਡੇਂਗੂ ਦੀ ਰੋਕਥਾਮ ਸਬੰਧੀ ਇਸ਼ਤਿਹਾਰ ਵੀ ਵੰਡੇ ਗਏ। ਇਸ ਮੌਕੇ ਡਾ . ਸ਼ੈਲੀ ਬਾਜਵਾ ਵੱਲੋਂ ਹਸਪਤਾਲ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡੇਂਗੂ ਮੱਛਰ ਜਿਆਦਾਤਰ ਦਿਨ ਦੇ ਸਮੇਂ ਕੱਟਦੇ ਹਨ ਇਨਾਂ ਮੱਛਰਾਂ ਦੇ ਕੱਟਣ ਨਾਲ ਪ੍ਰਭਾਵਿਤ ਵਿਅਕਤੀ ਵਿਚ ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿਸੇ ਵਿਚ ਦਰਦ, ਮਾਸ –ਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਥਕਾਵਟ ਮਹਿਸੂਸ ਹੋਣਾ , ਮੂੰਹ ਅਤੇ ਮਸੂੜਿਆਂ ਵਿਚੋ ਖੂਨ ਦਾ ਵਗਣਾ ਆਦਿ ਲੱਛਣ ਆਉਂਦੇ ਹਨ। ਉਨਾਂ੍ਹ ਦੱਸਿਆ ਕਿ ਉਪਰੋਕਤ ਲੱਛਣ ਆਉਣ 'ਤੇ ਡਾਕਟਰੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਡਾ. ਹਰਮਿੰਦਰ ਸਿੰਘ ਡੇਂਗੂ ਤੋਂ ਬਚਾਅ ਦੇ ਤਰੀਕਿਆਂ ਬਾਰੇ ਦੱਸਿਆ ਜਿਵੇਂ ਕਿ ਕੂਲਰਾਂ , ਫਰਿਜਾਂ, ਗਮਲਿਆਂ ਅਤੇ ਫਰਿੱਜਾਂ ਦੀ ਟਰੇਆਂ, ਟੁੱਟੇ ਬਰਤਨ, ਡਰੰਮਾਂ, ਪੁਰਾਣੇ ਟਾਇਰ ਆਦਿ ਆਪਣੇ ਘਰ ਵਿਚ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦੇਣਾ ਅਤੇ ਹਫਤੇ ਵਿਚ ਇਕ ਵਾਰ ਪੂਰੀ ਚੰਗੀ ਤਰਾਂ੍ਹ ਘਰਾਂ ਦੀ ਸਾਫ ਸਫਾਈ ਕਰਨੀ ਚਾਹੀਦੀ ਹੈ। ਇਸ ਤਰਾਂ੍ਹ ਕਰਨ ਨਾਲ ਡੇਂਗੂ ਬੁਖਾਰ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਡਾ. ਗੌਰਵ ਹਰਚੰਦ, ਅਜਨੀਸ਼ ਕੁਮਾਰ, ਗੁਰਪ੍ਰਰੀਤ ਸਿੰਘ, ਅਵਤਾਰ ਸਿੰਘ, ਸਤਵਿੰਦਰ ਸਿੰਘ, ਲੈਬ ਅਟੈਡੈਂਟ ਰਵਿੰਦਰ ਸਿੰਘ, ਮਨੋਜ ਕੁਮਾਰ ਅਤੇ ਪ੍ਰਦੀਪ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।