-

ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਸਪੈਸ਼ਲ ਬ੍ਾਂਚ ਡੀਪੀਓ ਹੁਸ਼ਿਆਰਪੁਰ ਦੀ ਟੀਮ ਵੱਲੋਂ ਉਪਮੰਡਲ ਮੁਕੇਰੀਆਂ ਦੇ ਪਿੰਡ ਕਾਲੂ ਚਾਂਗ ਤੋਂ ਚੋਰੀ ਤੇ ਅਗਜ਼ਨੀ ਦੇ ਮਾਮਲੇ 'ਚ ਲੋੜੀਂਦੇ ਪੰਜ ਭਗੌੜੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।

ਸਬ ਇੰਸਪੈਕਟਰ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜ ਜਣਿਆਂ ਨੂੰ ਅਗਜ਼ਨੀ ਤੇ ਚੋਰੀ ਦੇ ਮਾਮਲੇ ਹੇਠ 29 ਜਨਵਰੀ ਨੂੰ ਭਗੌੜਾ ਕਰਾਰ ਦਿੱਤਾ ਸੀ। ਸ਼ਨਿਚਰਵਾਰ ਸਵੇਰੇ ਏਐੱਸਆਈ ਵਿਪਨ ਕੁਮਾਰ, ਏਐੱਸਆਈ ਸੋਹਨ ਸਿੰਘ, ਏਐੱਸਆਈ ਕੁਲਵੰਤ ਸਿੰਘ, ਏਐੱਸਆਈ ਪਲਵਿੰਦਰ ਸਿੰਘ, ਹੈੱਡਕਾਂਸਟੇਬਲ ਸੁਰਿੰਦਰ ਸਿੰਘ, ਓਂਕਾਰ ਸਿੰਘ, ਸਵਿੰਦਰ ਸਿੰਘ, ਜਸਵਿੰਦਰ ਸਿੰਘ, ਲੇਡੀ ਕਾਂਸਟੇਬਲ ਕਸ਼ਮੀਰ ਕੌਰ, ਕਵਿਤਾ ਰਾਣੀ ਤੇ ਰੀਨਾ ਰਾਣੀ ਦੀ ਸ਼ਮੂਲੀਅਤ ਵਾਲੀ ਪੁਲਿਸ ਪਾਰਟੀ ਵੱਲੋਂ ਭਗੌੜੇ ਮੁਲਜ਼ਮ ਜਸਵੰਤ ਕੌਰ ਪਤਨੀ ਪ੍ਸ਼ੋਤਮ ਲਾਲ, ਕਮਲੇਸ਼ ਪੁੱਤਰੀ ਗੋਬਿੰਦ ਦਾਸ, ਵੀਨਾ ਦੇਵੀ ਪਤਨੀ ਦਰਸ਼ਨ ਸਿੰਘ, ਮਨਦੀਪ ਸਿੰਘ ਉਰਫ਼ ਮਾਨ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਅਰੁਨਦੀਪ ਪੁੱਤਰ ਦਰਸ਼ਨ ਸਿੰਘ ਸਾਰੇ ਵਾਸੀ ਪਿੰਡ ਕਾਲੂ ਚਾਂਗ ਨੂੰ ਛਾਪੇਮਾਰੀ ਕਰ ਕੇ ਗਿ੍ਫ਼ਤਾਰ ਕਰ ਲਿਆ ਗਿਆ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਮੁਕੇਰੀਆਂ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਜਿੱਥੇ ਅਗਲੀ ਕਾਰਵਾਈ ਕੀਤੀ ਜਾਵੇਗੀ।