ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਰਾਸ਼ਟਰ ਪੱਧਰੀ ਪੋਲੀਓ ਰੋਕੂ ਮੁਹਿੰਮ ਤਹਿਤ ਪੀਐੱਚਸੀ ਪੋਸੀ ਤਹਿਤ 152 ਪਿੰਡਾਂ 'ਚ ਪਹਿਲੇ ਦਿਨ 13,423 ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਆਈਆਂ ਗਈਆਂ। ਮੁਹਿੰਮ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫ਼ਸਰ ਡਾ ਰਘਬੀਰ ਸਿੰਘ ਨੇ ਅਤੇ ਪਿੰਡ ਪੋਸੀ ਦੇ ਸਮਾਜਸੇਵੀ ਅਵਤਾਰ ਸਿੰਘ ਅਤੇ ਸੋਹਣ ਸਿੰਘ ਬੈਂਸ ਨੇ ਬੱਚਿਆ ਨੂੰ ਪੋਲੀਓ ਰੋਕੂ ਬੂੰਦਾਂ ਪਿਆ ਕੇ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਰਘਬੀਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਪਲਸ ਪੋਲੀਓ ਰਾਊਂਡ ਦੇ ਪਹਿਲੇ ਦਿਨ ਕੁੱਲ 88 ਬੂਥ ਲਾ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾਂ ਰੋਕੂ ਬੂੰਦਾਂ ਪਿਆਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਭੱਠੇ, ਪਥੇਰਾ, ਝੁੱਗੀ-ਝੌਪੜੀਆਂ, ਸਲੱਮ ਏਰੀਆ, ਉਸਾਰੀਆਂ ਵਾਲੀਆਂ ਥਾਵਾਂ, ਗੁੱਜਰਾਂ ਦੇ ਡੇਰੇ ਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਵੀ ਪੋਲੀਓ ਰੋਕੂ ਬੂੰਦਾਂ ਪਿਆਈਆਂ ਗਈਆਂ। ਉਨ੍ਹਾਂ ਕਿਹਾ ਕਿ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਖ਼ੁਦ ਤੇ 18 ਵੱਖ-ਵੱਖ ਸੁਪਰਵਾਈਜ਼ਰਾਂ ਨੇ ਵੱਖ- ਵੱਖ ਬੂਥਾਂ ਦਾ ਦੌਰਾ ਕਰ ਕੇ ਇਸ ਮੁਹਿੰਮ ਦੀਆਂ ਗਤੀਵਿਧੀਆਂ ਨੂੰ ਚੈੱਕ ਕੀਤਾ। ਉਨ੍ਹਾਂ ਕਿਹਾ ਕਿ 21 ਜਨਵਰੀ ਨੂੰ ਟੀਮਾਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਉਣਗੇ।