- ਰਹਿੰਦੀਆਂ ਮੰਗਾਂ ਵੀ ਮੰਨਣ ਦੀ ਕਿਸਾਨਾਂ ਦੀ ਕੀਤੀ ਅਪੀਲ

ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨ,ਬਿਜਲੀ ਬਿੱਲ 2020, ਪਰਾਲੀ ਸਾੜਨ ਦਾ ਕਾਨੂੰਨ ਵਾਪਸ ਲੈਣ ਅਤੇ ਐੱਮ ਐੱਸ ਪੀ ਗਰੰਟੀ ਦੀ ਮੰਗ ਨੂੰ ਲੈ ਕੇ ਲਾਚੋਵਾਲ ਟੋਲ ਪਲਾਜ਼ਾ ਤੇ ਧਰਨੇ 'ਤੇ ਬੈਠੇ ਕਿਸਾਨ ਉਦੋਂ ਬਾਗੋ ਬਾਗ ਹੋ ਗਏ ਜਦੋਂ ਪਰਾਲੀ ਸਾੜਨ ਦਾ ਕਾਨੂੰਨ ਕੇਂਦਰ ਸਰਕਾਰ ਵੱਲੋਂ ਵਾਪਸ ਜਾਣ ਦੀ ਖਬਰ ਮਿਲੀ। ਇਸ ਮੌਕੇ ਆਪਣੇ ਸੰਬੋਧਨ ਵਿਚ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਦੇ ਕਿਸਾਨ ਆਗੂ ਗੁਰਦੀਪ ਸਿੰਘ ਖੁਣਖੁਣ, ਉਂਕਾਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ,ਪਰਮਿੰਦਰ ਸਿੰਘ ਲਾਚੋਵਾਲ,ਹਰਪ੍ਰਰੀਤ ਸਿੰਘ ਲਾਲੀ ਆਦਿ ਨੇ ਕਿਹਾ ਕਿ ਆਖਰਕਾਰ ਕੇਂਦਰ ਸਕਰਾਰ ਦਾ ਹੰਕਾਰ ਲੋਕਾਂ ਦੇ ਏਕੇ ਨੇ ਤੋੜਿਆ ਇੱਕ ਸ਼ਬਦ ਵੀ ਕਿਸਾਨੀ ਹੱਕ ਦੇ ਨਾਂ ਬੋਲਣ ਵਾਲਾ ਮੋਦੀ ਆਖਿਰ ਕਿਸਾਨੀ ਯੋਧਿਆਂ ਦੀ ਦਹਾੜ੍ਹ ਅੱਗੇ ਝੁਕ ਕੇ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਇਆ ਅਤੇ ਹੁਣ ਪਰਾਲੀ ਸਾੜਨ ਵਾਲੇ ਕਾਨੂੰਨ ਦੀ ਵਾਪਸੀ ਨਾਲ ਕਿਸਾਨਾਂ ਦੀ ਜਿੱਤ ਹੋਈ ਹੈ। ਇਸ ਮੌਕੇ ਜਗਤ ਸਿੰਘ, ਮਹਿੰਦਰ ਸਿੰਘ ਲਾਚੋਵਾਲ,ਰਾਮ ਸਿੰਘ ਚੱਕੋਵਾਲ, ਨਿਰਮਲ ਸਿੰਘ ਨੂਰਪੁਰ, ਬਾਬਾ ਦਵਿੰਦਰ ਸਿੰਘ ,ਰਾਮ ਸਿੰਘ ਧੁੱਗਾ, ਹਰਪ੍ਰਰੀਤ ਸਿੰਘ ਲਾਲੀ, ਮਨਜੀਤ ਸਿੰਘ, ਗੁਰਬਚਨ ਸਿੰਘ, ਕਰਨੈਲ ਸਿੰਘ ,ਚੰਨਣ ਸਿੰਘ, ਗੁਰਮੁਖ ਸਿੰਘ, ਬਲਵੀਰ ਸਿੰਘ, ਬਲਦੇਵ ਸਿੰਘ, ਅਕਬਰ ਸਿੰਘ ਆਦਿ ਸ਼ਾਮਲ ਸਨ।