ਸਤਨਾਮ ਲੋਈ, ਮਾਹਿਲਪੁਰ

ਪਾਵਰਕਾਮ ਐਂਡ ਟ੍ਸਾਕੋਂ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਮਾਹਿਲਪੁਰ ਦੀ ਮੀਟਿੰਗ ਪਾਵਰਕਾਮ ਦਫਤਰ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਵੀਜ਼ਨ ਪ੍ਰਧਾਨ ਦਲਵਿੰਦਰ ਸਿੰਘ, ਸਕੱਤਰ ਸੰਜੀਵ ਕੁਮਾਰ, ਮੀਤ ਵਰਿੰਦਰ ਸਿੰਘ, ਤਰਲੋਚਨ ਸਿੰਘ, ਸੁਖਵੀਰ ਸਿੰਘ, ਕੁਲਵਿੰਦਰ ਸਿੰਘ, ਬਲਰਾਜ ਸਿੰਘ ਨੇ ਜਤਿੰਦਰ ਸਿੰਘ ਨੇ ਪ੍ਰਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੋਮਵਾਰ ਨੂੰ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਫ਼ਤਰ ਅੱਗੇ ਤਨਖਾਹਾਂ ਨਾ ਮਿਲਣ ਤੇ ਗੇਟ ਰੈਲੀ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਪਾਵਰਕਾਮ ਸੀ ਅਸੀਂ ਵੀ ਠੇਕਾ ਕਾਮਿਆਂ ਨੂੰ ਕਈ ਕਈ ਮਹੀਨੇ ਤੋਂ ਜੋ ਕਿਰਤ ਕਮਿਸ਼ਨਰ ਪੰਜਾਬ ਦੇ ਨੋਟੀਫਿਕੇਸ਼ਨ ਮੁਤਾਬਕ ਘੱਟੋ-ਘੱਟ ਉਜਰਤਾਂ ਮਿਲਣੀ ਚਾਹੀਦੀ ਹੈ ਉਹ ਵੀ ਨਹੀਂ ਦਿੱਤੀ ਜਾ ਰਹੀ ਪਿਛਲੇ ਚਾਰ ਮਹੀਨੇ ਤੋਂ ਸੀ ਐਚ ਬੀ ਠੇਕਾ ਕਾਮਿਆਂ ਨੂੰ ਉਨ੍ਹਾਂ ਦੀ ਤਨਖ਼ਾਹ ਨਹੀਂ ਦਿੱਤੀ ਗਈ। ਜਿਸ ਦੇ ਰੋਸ ਵਜੋਂ ਸੋਮਵਾਰ ਸੀ ਐੱਚ ਵੀ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ ਰੋਸ ਰੈਲੀ ਕੀਤੀ ਗਈ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਗਲਤ ਨੀਤੀਆਂ ਪਾਲਸੀਆਂ ਦੇ ਤਹਿਤ ਸੀ ਐੱਚਬੀ ਠੇਕਾ ਕਾਮਿਆਂ ਦੀ ਭਰਤੀ ਕਰਕੇ ਬਿਜਲੀ ਦੇ ਦੌਰਾਨ ਕਰੰਟ ਲੱਗਣ ਕਾਰਨ ਸੈਂਕੜੇ ਕਾਮੇ ਮੌਤ ਦੇ ਮੂੰਹ ਪੈ ਗਏ ਸੈਂਕੜੇ ਕਾਮੇ ਅਪੰਗ ਹੋ ਗਏ ਪਰ ਸਰਕਾਰ ਤੇ ਮੈਨੇਜਮੈਂਟ ਵੱਲੋਂ ਕੋਈ ਵੀ ਬਣਦਾ ਮੁਆਵਜ਼ਾ ਪਰਿਵਾਰਕ ਮੈਂਬਰ ਨੌਕਰੀ ਕੋਈ ਸਹਾਇਤਾ ਫੰਡ ਨਹੀਂ ਦਿੱਤਾ ਜਾ ਰਿਹਾ। ਪਿਛਲੇ ਦਿਨੀਂ 19 ਅਕਤੂਬਰ ਨੂੰ ਸਾਥੀ ਮਨਜਿੰਦਰ ਸਿੰਘ ਡਵੀਜ਼ਨ ਫਰੀਦਕੋਟ ਦੇ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮੌਤ ਦਾ ਪਤਾ ਲੱਗਣ ਕਾਰਨ ਪਰਿਵਾਰ ਤੇ ਸੀਐੱਚਬੀ ਕਾਮਿਆਂ ਵਿਚ ਸੋਗ ਦੀ ਲਹਿਰ ਊਠ ਗਈ ਪਰ ਇਸ ਵਾਰ ਵੀ ਉਹੀ ਹੋਇਆ ਕਿ ਪਾਵਰਕਾਮ ਦੀ ਮੈਨੇਜਮੈਂਟ ਦੇ ਸਬੰਧਿਤ ਅਧਿਕਾਰੀਆਂ ਤੇ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਝਾਂਸੇ ਵਿੱਚ ਲਿਆ ਕੇ ਘੱਟ ਮੁਆਵਜੇ ਤੋਂ ਮਿ੍ਤਕ ਮਨਜਿੰਦਰ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ ।

ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਜਰਨਲ ਵਰਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਮੈਨੇਜਮੈਂਟ ਪਹਿਲਾਂ ਵੀ ਮੀਟਿੰਗ ਕਰ ਕੇ ਕੀਤੇ ਵਾਅਦਿਆਂ ਤੋਂ ਭੱਜ ਦੀ ਰਹੀ ਹੈ ਅਤੇ ਅੱਜ ਜਥੇਬੰਦੀ ਵੱਲੋਂ ਉਲੀਕੇ ਪ੍ਰਰੋਗਰਾਮ ਮੁਤਾਬਕ ਸ਼ਹਿਰ ਵਿਚ ਰੋਸ ਮਾਰਚ ਕਰਨ ਦਾ ਪ੍ਰਰੋਗਰਾਮ ਬਣਾਇਆ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਕਿਰਤ ਵਿਭਾਗ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬੁਲਾ ਕੇ ਗੱਲਬਾਤ ਕਰਦਿਆਂ ਕੱਢੇ ਕਾਮੇ ਨੂੰ ਬਹਾਲ ਕਰਨ ਤੇ 30 ਸਤੰਬਰ ਦੀ ਛਾਂਟੀ ਰੱਦ ਕਰਨ ਤੇ ਮੰਗ ਪੱਤਰ ਵਿਚ ਦਰਜ ਮੰਗਾਂ ਦੇ ਹੱਲ ਲਈ ਮਿਤੀ 22 ਅਕਤੂਬਰ ਨੂੰ ਪਾਵਰਕਾਮ ਮੈਨੇਜਮੈਂਟ ਕਿਰਤ ਵਿਭਾਗ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਨੇ ਮਨੇਜਮੈਂਟ ਨੂੰ ਕੁਝ ਦਿਨ ਦਾ ਸਮਾਂ ਦਿੱਤਾ ਹੈ ਕਿ ਜੇਕਰ ਮੰਗਾਂ ਦਾ ਹੱਲ ਨਹੀ ਹੁੰਦਾ ਤਾਂ ਜੰਥੇਬੰਦੀ ਵਲੋਂ 25 ਅਕਤੂਬਰ ਨੂੰ ਪੱਕਾ ਮੋਰਚਾ ਪਟਿਆਲਾ ਹੈਡ ਆਫਿਸ ਵਿਖੇ ਤੇ 27 ਅਕਤੂਬਰ ਨੂੰ ਪਟਿਆਲਾ ਵਿਖੇ ਕਾਲੀ ਦਿਵਾਲੀ ਮਨਾਈ ਜਾਵੇਗੀ।