ਹਰਦਿੰਦਰ ਦੀਪਕ, ਗੜ੍ਹਦੀਵਾਲਾ

ਪਿੰਡ ਰਮਦਾਸਪੁਰ ਤੋਂ ਭਾਰੀ ਗਿਣਤੀ ਵਿਚ ਮੋਟਰ ਸਾਈਕਲਾਂ ਅਤੇ ਟਰੈਕਟਰਾਂ ਰਾਹੀਂ ਨੌਜਵਾਨ ਕਿਸਾਨ ਮਜ਼ਦੂਰ ਏਕਤਾ ਵੱਲੋਂ ਰੋਸ ਮਾਰਚ ਕੱਿਢਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅਤੇ ਦਿੱਲੀ ਦੀਆਂ ਜੇਲ੍ਹਾਂ ਵਿੱਚ ਨਾਜਾਇਜ਼ ਤੌਰ ਤੇ ਬੰਦ ਕੀਤੇ ਗਏ ਕਿਸਾਨਾਂ ਦੇ ਹੱਕ ' ਚ ਉਨ੍ਹਾਂ ਨੂੰ ਰਿਹਾਅ ਕਰਾਉਣ ਸਬੰਧੀ ਇਹ ਰੋਸ ਮਾਰਚ ਕੱਿਢਆ ਗਿਆ ਜੋ ਗੜ੍ਹਦੀਵਾਲਾ ਮਾਨਗੜ੍ਹ ਟੋਲ ਪਲਾਜ਼ਾ ਤੋਂ ਹੁੰਦਾ ਹੋਇਆ ਦਾਣਾ ਮੰਡੀ ਦਸੂਹਾ ਵਿਖੇ ਪਹੁੰਚ ਕੇ ਵਾਪਸ ਗੁਰਦੁਆਰਾ ਬਾਬਾ ਕੇਸਰ ਦਾਸ ਜੀ ਜੀਆ ਸਹੋਤਾ ਵਿਖੇ ਸਮਾਪਤ ਹੋਇਆ ਇਸ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮੋਟਰ ਸਾਈਕਲਾਂ ਟਰੈਕਟਰਾਂ ਸਮੇਤ ਸ਼ਿਰਕਤ ਕੀਤੀ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਵੱਖ- ਵੱਖ ਥਾਵਾਂ ਤੇ ਰੋਸ ਮਾਰਚ ਪਹੁੰਚਣ ਤੇ ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਮਾਨਗੜ੍ਹ ਟੋਲ ਪਲਾਜ਼ਾ ਵਿਖੇ ਗੰਨਾ ਸੰਘਰਸ਼ ਕਮੇਟੀ ਦਸੂਹਾ ਵੱਲੋਂ ਇਸ ਰੋਸ ਮਾਰਚ ਦਾ ਸ਼ਾਨਦਾਰ ਸਵਾਗਤ ਕਰਦੇ ਹੋਏ ਚਾਹ ਦੇ ਲੰਗਰ ਵੀ ਲਗਾਏ ਗਏ।