ਪੱਤਰ ਪੇ੍ਰਰਕ, ਗੜ੍ਹਸ਼ੰਕਰ : ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਇਕਾਈ ਗੜ੍ਹਸ਼ੰਕਰ ਵੱਲੋਂ ਸਿੱਖਿਆ ਮੰਤਰੀ ਦੇ ਜਥੇਬੰਦੀ ਨੂੰ ਸਮਾਂ ਦੇ ਕੇ ਮੁਕਰਨ ਤੇ ਬੇਰੁਜ਼ਗਾਰ ਅਧਿਆਪਕਾਂ ਪ੍ਰਤੀ ਵਰਤੀ ਗਈ ਗਾਲੀ ਗਲੋਚ ਵਾਲੀ ਸ਼ਬਦਾਵਲੀ ਦਾ ਗੰਭੀਰ ਨੋਟਿਸ ਲਿਆ। ਪ੍ਰਰੈੱਸ ਨੂੰ ਬਿਆਨ ਜਾਰੀ ਕਰਦਿਆਂ ਡੀਟੀਐੱਫ ਦੇ ਸੂਬਾ ਸਕੱਤਰੇਤ ਆਗੂ ਸੁਖਦੇਵ ਡਾਨਸੀਵਾਲ, ਮਾਸਟਰ ਮੁਕੇਸ਼ ਗੁਜਰਾਤੀ, ਹੰਸ ਰਾਜ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੇ ਹਲਕੇ ਸੰਗਰੂਰ ਵਿਚ ਪਹਿਲੀ ਦਸੰਬਰ ਨੂੰ ਜਥੇਬੰਦੀ ਵੱਲੋਂ ਪੰਜਾਬ ਪੱਧਰੀ ਰੈਲੀ ਕੀਤੀ ਗਈ, ਜਿਸ ਵਿਚ ਪ੍ਰਸ਼ਾਸਨ ਨੇ ਮੰਤਰੀ ਨਾਲ ਜਥੇਬੰਦੀ ਦੀ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਸੀ ਪਰ ਮਿੱਥੇ ਸਮੇਂ ਤੇ ਮੰਤਰੀ ਦਫਤਰ ਵੱਲੋਂ ਸਾਫ ਮੁਕਰਨ ਦੇ ਖਿਲਾਫ ਸੂਬਾ ਕਮੇਟੀ ਵਲੋਂ ਪੰਜਾਬ ਪੱਧਰੀ ਸੱਦੇ ਤਹਿਤ ਅੱਜ ਮੰਗਲਵਾਰ ਨੂੰ ਗੜ੍ਹਸ਼ੰਕਰ ਵਿਖੇ ਬਾਅਦ ਦੁਪਹਿਰ ਸਿੱਖਿਆ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਜਾਵੇਗਾ। ਜਿਸ ਵਿਚ ਵੱਡੀ ਗਿਣਤੀ ਵਿਚ ਅਧਿਆਪਕ ਅਧਿਆਪਕਾਵਾਂ ਸ਼ਾਮਲ ਹੋਣਗੇ।