ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ (ਟੇਵੂ) ਵਲੋਂ 11 ਸਦੰਬਰ ਤੋਂ ਮੰਡਲ/ ਸਰਕਲ ਅਤੇ ਮੁੱਖ ਦਫਤਰ ਮੁਹਾਲੀ ਅੱਗੇ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਥੇਬੰਦੀ ਦੀ ਮੀਟਿੰਗ ਉਪਰੰਤ ਯੂਨੀਅਨ ਦੇ ਸੂਬਾ ਚੇਅਰਮੈਨ ਸੁਰਿੰਦਰ ਕੁਮਾਰ, ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਨਵਜੋਤਪਾਲ ਸਿੰਘ ਅਤੇ ਪ੍ਰਰੈੱਸ ਸਕੱਤਰ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਮਹੀਨਾ ਨਵੰਬਰ 2019 ਦੀ ਤਨਖਾਹ ਨਾ ਮਿਲਣ ਕਾਰਨ ਮੁਲਾਜ਼ਮ ਆਰਥਿਕ ਤੰਗੀ 'ਚੋਂ ਗੁਜਰ ਰਹੇ ਹਨ। ਆਗੂਆਂ ਕਿਹਾ ਕਿ ਤਨਖਾਹ ਨਾ ਮਿਲਣ ਕਾਰਨ ਜਿਥੇ ਮੁਲਾਜ਼ਮ ਆਰਥਿਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਹਨ ਉੱਥੇ ਹੀ ਪਿਛਲੇ ਲੰਬੇ ਸਮੇਂ ਤੋਂ ਅਦਾਰੇ ਦੇ ਅਧਿਕਾਰੀਆਂ ਵਲੋਂ ਮੁਲਾਜ਼ਮਾਂ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਅਤੇ ਹੋਰ ਬਕਾਇਆਂ ਦੀ ਅਦਾਇਗੀ ਵੀ ਨਹੀਂ ਹੋਰ ਹੀ। ਆਗੂਆਂ ਆਖਿਆ ਕਿ 15 ਨਵੰਬਰ 2019 ਨੂੰ ਜਥੇਬੰਦੀ ਦੀ ਪ੍ਰਬੰਧਕ ਨਿਰਦੇਸ਼ਕ ਨਾਲ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਹੋਇਆ ਸੀ ਕਿ ਮੁਲਾਜ਼ਮਾਂ ਨੂੰ ਤਨਖਾਹ ਹਰ ਮਹੀਨੇ ਸਮੇਂ ਸਿਰ ਦਿੱਤੀ ਜਾਵੇਗੀ ਅਤੇ ਮੁਲਾਜ਼ਮਾਂ ਦੇ ਪੈਂਡਿੰਗ ਬਕਾਇਆ ਦੀ ਅਦਾਇਗੀ ਜਲਦ ਕਰ ਦਿੱਤੀ ਜਾਵੇਗੀ। ਆਗੂਆਂ ਨੇ ਵਿੱਤੀ ਸਲਾਹਕਾਰ ਤੇ ਦੋਸ਼ ਲਗਾਇਆ ਕਿ ਫੈਸਲਾ ਹੋਣ ਦੇ ਬਾਵਜੂਦ ਵੀ ਇਹ ਅਧਿਕਾਰੀ ਬਕਾਇਆ ਦੀ ਅਦਾਇਗੀ ਨਹੀਂ ਕਰ ਰਿਹਾ ਅਤੇ ਜਾਣ ਬੁੱਝ ਕੇ ਅਦਾਇਗੀਆਂ ਨੂੰ ਰੋਕ ਕੇ ਬੈਠਾ ਹੈ, ਜਦੋਂ ਕਿ ਇਹ ਅਧਿਕਾਰੀ ਇਸ ਮੀਟਿੰਗ ਵਿਚ ਖੁਦ ਹਾਜ਼ਰ ਸੀ। ਆਗੂਆਂ ਨੇ ਐਲਾਨ ਕੀਤਾ ਕਿ ਤਨਖਾਹ ਅਤੇ ਬਕਾਇਆ ਦੀ ਅਦਾਇਗੀ ਲਈ 11 ਦਸੰਬਰ ਤੋਂ ਲਗਾਤਾਰ ਰੈਲੀਆਂ/ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਵਿੱਤ ਸਕੱਤਰ ਅਮਿਤ ਕਟੋਜ ਫਿਰੋਜ਼ਪੁਰ, ਸਹਾਇਕ ਵਿੱਤ ਸਕੱਤਰ ਪਿ੍ਰਥੀ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਮਲੇਰਕੋਟਲਾ, ਪ੍ਰਰੇਮ ਚੰਦ ਹੁਸ਼ਿਆਰਪੁਰ, ਬਲਦੀਪ ਕੌਰ ਮੁੱਖ ਦਫਤਰਤੇ ਮਨਦੀਪ ਸਿੰਘ ਮੁੱਖ ਦਫਤਰ, ਮੀਤ ਪ੍ਰਧਾਨ ਜਸਪਾਲ ਸਿੰਘ ਰੋਪੜ, ਰਾਜੇਸ਼ਵਰ ਸ਼ਰਮਾ ਪਠਾਣਕੋਟ, ਰਾਜਵੰਤ ਸਿੰਘ ਫਰੀਦਕੋਟ, ਕੁਲਦੀਪ ਕੌਰ ਮੁੱਖ ਦਫਤਰ ਤੇ ਮੀਨਾ ਰਾਣੀ ਹੁਸ਼ਿਆਰਪੁਰ, ਅਵਤਾਰ ਸਿੰਘ ਮਾਨਸਾ, ਬਲਜੀਤ ਕੌਰ ਮੁੱਖ ਦਫ਼ਤਰ, ਪ੍ਰਦੀਪ ਕੁਮਾਰ ਅਬੋਹਰ, ਵਿਜੈ ਕੁਮਾਰ ਮਲੋਟ ਤੇ ਸਤਨਾਮ ਮੁੱਖ ਦਫ਼ਤਰ, ਜਥੇਬੰਦਕ ਸਕੱਤਰ ਪ੍ਰਮੋਦ ਕੁਮਾਰ ਫਿਰੋਜ਼ਪੁਰ, ਰੀਨਾ ਅਹੂਜਾ ਮੁੱਖ ਦਫ਼ਤਰ, ਗੁਰਪ੍ਰਰੀਤ ਸਿੰਘ ਗਿੱਲ ਲੁਧਿਆਣਾ, ਗੁਰਦੀਪ ਲਾਲ ਅਮਿ੍ਤਸਰ ਤੇ ਅਮਿ੍ਤਪਾਲ ਸਿੰਘ ਸਰਕਲ ਦਫਤਰ ਐੱਸਏਐੱਸ ਨਗਰ, ਪ੍ਰਚਾਰ ਸਕੱਤਰ ਰਮਨ ਕੁਮਾਰ ਰਾਮਪੁਰਾ ਫੂਲ, ਰਾਜ ਕੁਮਾਰ ਹੁਸ਼ਿਆਰਪੁਰ, ਮਨਿੰਦਰ ਪ੍ਰਰੀਤ ਸਿੰਘ ਲੁਧਿਆਣਾ, ਸੰਜੀਵ ਕੁਮਾਰ ਮੰਡਲ ਦਫ਼ਤਰ ਐੱਸਏਐੱਸ ਨਗਰ ਤੇ ਅੰਕੁਸ਼ ਅਰੋੜਾ ਫਿਰੋਜ਼ਪੁਰ ਆਦਿ ਵੀ ਹਾਜ਼ਰ ਸਨ।